ਪਟਿਆਲ਼ਾ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦਾ ਮੁੱਖ ਗੇਟ ਅੱਜ ਕਾਂਸਟੀਚਿਊਟ ਕਾਲਜਾਂ ਦੇ ਗੈਸਟ ਫਕੇਲਟੀ ਅਧਿਆਪਕਾਂ ਨੇ ਸਵੇਰ ਸਮੇਂ ਬੰਦ ਕਰਦਿਆਂ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਮੌਕੇ ਅਧਿਆਪਕਾਂ ਨੇ ਮੁੱਖ ਗੇਟ ਦੀ ਸੜਕ ’ਤੇ ਬੈਠ ਕੇ ਨਾਅਰੇਬਾਜ਼ੀ ਕੀਤੀ। ਅਧਿਕਆਪਕ ਲਗਾਤਾਰ ਧਰਨੇ ’ਤੇ ਬੈਠੇ ਹਨ, ਜਿੰਨਾਂ ਦੀ ਅੱਜ ਤੱਕ ਵੀ ਕਿਸੇ ਮੰਗ ’ਤੇ ਗ਼ੌਰ ਨਹੀ ਕੀਤੀ ਗਈ। ਅੱਜ ਉਨ੍ਹਾਂ ਪ੍ਰਦਰਸ਼ਨ ਨੂੰ ਇਹ ਰੂਪ ਦਿੰਦਿਆਂ ਯੂਨੀਵਰਸਿਟੀ ਅਥਾਰਿਟੀ ਨੂੰ ਜਗਾਉਣ ਲਈ ਹੰਭਲਾ ਮਾਰਿਆ ਹੈ।
ਗੈਸਟ ਫੈਕਲਟੀ ਅਧਿਆਪਕਾਂ ਨੇ ਪੰਜਾਬੀ ਯੂਨੀਵਰਸਿਟੀ ਦਾ ਗੇਟ ਬੰਦ ਕੀਤਾ
