ਭੀਖੀ,ਪੰਜਾਬੀ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਜੀਵਨੀ ਅਧਾਰਿਤ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਦੌਰਾਨ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ ਸੁੱਚਾ ਸੂਰਮਾ ਦੇ ਜੱਦੀ ਪਿੰਡ ਸਮਾਓਂ ਵਿਖੇ ਆਪਣੀ ਟੀਮ ਸਮੇਤ ਪੁੱਜੇ। ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਪਹੁੰਚ ਕੇ ਬਹੁਤ ਖ਼ੁਸ਼ੀ ਹੋਈ ਹੈ।
ਸੂਰਮੇ ਸਮਾਜ ਦੇ ਰਾਹ ਦਸੇਰੇ ਹੁੰਦੇ ਹਨ: ਬੱਬੂ ਮਾਨ
