ਵਿਧਾਨ ਸਭਾ ਦੇ ਛੋਟੇ ਸੈਸ਼ਨ ‘ਤੇ ਭੜਕੇ ਬਾਜਵਾ, ਬੋਲੇ – ਸਰਕਾਰ ਕੋਲ ਕੋਈ Business ਨਹੀਂ, ਨੌਜਵਾਨਾਂ ਕੋਲ ਰੁਜ਼ਗਾਰ ਨਹੀਂ

ਚੰਡੀਗੜ : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ (Monsoon Session of Punjab) ਸਿਰਫ 3 ਦਿਨ ਚੱਲਣ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਰੱਖੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਵਿੱਚ ਬਾਜਵਾ (Bajwa) ਨੇ ਇਜਲਾਸ ਘੱਟੋ-ਘੱਟ 10 ਦਿਨ ਕਰਨ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਬੀਏਸੀ ਦੀ ਮੀਟਿੰਗ ਵਿੱਚ ਸਪੀਕਰ ਕੁਲਤਾਰ ਸੰਧਵਾ ਨੇ ਦੱਸਿਆ ਕਿ ਸਰਕਾਰ ਦਾ ਕੋਈ ਕੰਮ ਨਹੀਂ ਹੈ। ਬਾਜਵਾ ਨੇ ਕਿਹਾ, ਸਰਕਾਰ ਕੋਲ ਕਾਰੋਬਾਰ ਨਹੀਂ, ਪੰਜਾਬ ਦੇ ਨੌਜਵਾਨਾਂ ਕੋਲ ਕੰਮ ਨਹੀਂ ਹੈ। ਇਸੇ ਲਈ ਉਹ ਵਿਦੇਸ਼ ਜਾ ਰਿਹਾ ਹੈ। ਸਰਕਾਰ ਨੂੰ ਵੀ ਵਿਧਾਨ ਸਭਾ ਬੰਦ ਕਰ ਕੇ ਘਰ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਵਿਰੋਧ ਤੋਂ ਬਾਅਦ ਸਪੀਕਰ ਨੇ ਬੈਠਕ ਇਕ ਵਾਰ ਵਧਾ ਦਿੱਤੀ। ਇਸ ਤੋਂ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਮੁਲਤਵੀ ਕੀਤੀ ਜਾਣੀ ਸੀ। ਪਰ ਸਪੀਕਰ ਨੇ ਸੋਮਵਾਰ ਨੂੰ ਹੀ ਬੈਠਕ ਇਕ ਵਾਰ ਵਧਾ ਦਿੱਤੀ। ਦੱਸ ਦਈਏ ਕਿ ਵਿਧਾਨ ਸਭਾ ਦੀ ਕਾਰਵਾਈ 4 ਸਤੰਬਰ ਤੱਕ ਚੱਲਣੀ ਹੈ। ਇਸ ਦੇ ਨਾਲ ਹੀ ਬੀਏਸੀ ਦੀ ਮੀਟਿੰਗ ਤੋਂ ਬਾਅਦ ਬਾਜਵਾ ਨੇ ਕਿਹਾ ਕਿ ਵਿਰੋਧੀ ਧਿਰ ‘ਚ ਰਹਿੰਦਿਆਂ ‘ਆਪ’ ਨੇ ਹਮੇਸ਼ਾ ਲੰਬੇ ਸੈਸ਼ਨ ਦੀ ਮੰਗ ਕੀਤੀ ਹੈ। ਵਿਧਾਨ ਸਭਾ ਦੇ ਨਿਯਮਾਂ ਅਨੁਸਾਰ ਸਾਲ ਵਿੱਚ ਘੱਟੋ-ਘੱਟ 40 ਬੈਠਕਾਂ ਹੋਣੀਆਂ ਚਾਹੀਦੀਆਂ ਹਨ। ‘ਆਪ’ ਸਰਕਾਰ ਦੇ ਢਾਈ ਸਾਲਾਂ ‘ਚ ਹੁਣ ਤੱਕ ਸਿਰਫ਼ 39 ਬੈਠਕਾਂ ਹੀ ਹੋਈਆਂ ਹਨ।

Leave a Reply

Your email address will not be published. Required fields are marked *