ਲਖਨਊ, 6 ਸਤੰਬਰ (ਦਲਜੀਤ ਸਿੰਘ)- ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ’ਚ ਸਾਬਕਾ ਰਾਜਪਾਲ ਅਜ਼ੀਜ਼ ਕੁਰੈਸ਼ੀ ਵਿਰੁੱਧ ਪ੍ਰਦੇਸ਼ ਸਰਕਾਰ ਦੇ ਵਿਰੋਧ ’ਚ ਅਪਮਾਨਜਕ ਟਿੱਪਣੀ ਲਈ ਦੇਸ਼ਧ੍ਰੋਹ ਅਤੇ ਧਰਮ ਦੇ ਆਧਾਰ ’ਤੇ 2 ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੁਰੈਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 153 ਏ (ਧਰਮ, ਜਾਤੀ, ਆਦਿ ਦੇ ਆਧਾਰ ’ਤੇ 2 ਸਮੂਹਾਂ ਵਿਚਾਲੇ ਦੁਸ਼ਮਣੀ ਵਧਾਉਣ), 153 ਬੀ (ਰਾਸ਼ਟਰੀ ਏਕਤਾ ਵਿਰੁੱਧ ਪ੍ਰਭਾਵ ਪਾਉਣ ਵਾਲਾ ਭਾਸ਼ਣ ਦੇਣਾ), 124ਏ (ਦੇਸ਼ਧ੍ਰੋਹ) ਅਤੇ 505 1 ਬੀ- (ਜਨਤਕ ਸ਼ਾਂਤੀ ਵਿਰੁੱਧ ਅਪਰਾਧ ਕਰਨ ਦੇ ਮਕਸਦ ਨਾਲ ਝੂਠਾ ਕਥਨ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਭਾਜਪਾ ਨੇਤਾ ਆਕਾਸ਼ ਕੁਮਾਰ ਸਕਸੈਨਾ ਨੇ ਐਤਵਾਰ ਨੂੰ ਰਾਮਪੁਰ ਦੇ ਸਿਵਲ ਲਾਈਨਜ਼ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ।
Related Posts
Manu Bhaker ਮੈਡਲ ਲੈ ਕੇ ਪਰਤੀ ਭਾਰਤ, ਢੋਲ ਦੇ ਡਗੇ ਨਾਲ ਦਿੱਲੀ ਏਅਰਪੋਰਟ ‘ਤੇ ਕੀਤਾ ਸਵਾਗਤ
ਨਵੀਂ ਦਿੱਲੀ : ਪੈਰਿਸ ਓਲੰਪਿਕ 2024 ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਬੁੱਧਵਾਰ, 7 ਅਗਸਤ…
ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਉਮੀਦਵਾਰ ਵਜੋਂ ਯਸ਼ਵੰਤ ਸਿਨਹਾ ਦੇ ਨਾਂ ’ਤੇ ਸਹਿਮਤੀ
ਨਵੀਂ ਦਿੱਲੀ, 21 ਜੂਨ :ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ‘ਤੇ ਸਹਿਮਤੀ…
PM ਮੋਦੀ ਨੇ 78ਵੇਂ ਸੁਤੰਤਰਤਾ ਦਿਵਸ ‘ਤੇ ਲਾਲ ਕਿਲੇ ‘ਤੇ ਲਹਿਰਾਇਆ ਝੰਡਾ
ਨਵੀਂ ਦਿੱਲੀ : 78ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਇਤਿਹਾਸਕ ਲਾਲ ਕਿਲੇ ‘ਤੇ 11ਵੀਂ…