ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਦੇਸ਼ ’ਚ 24 ਘੰਟਿਆਂ ਦੌਰਾਨ 46,164 ਨਵੇਂ ਮਾਮਲੇ ਆਏ ਸਾਹਮਣੇ

corona/nawanpunjab.com

ਨਵੀਂ ਦਿੱਲੀ, 26 ਅਗਸਤ  (ਦਲਜੀਤ ਸਿੰਘ)- ਦੇਸ਼ ’ਚ 2 ਦਿਨਾਂ ਤੋਂ ਕੋਰੋਨਾ ਮਹਾਮਾਰੀ ਦੇ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 46,164 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਇਸ ਦੌਰਾਨ 607 ਲੋਕਾਂ ਦੀ ਮੌਤ ਹੋਈ ਹੈ। ਦੇਸ਼ ’ਚ ਬੁੱਧਵਾਰ ਨੂੰ 80 ਲੱਖ 40 ਹਜ਼ਾਰ 407 ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾਏ ਗਏ ਹਨ। ਜਿਸ ਨਾਲ ਹੁਣ ਤੱਕ 60 ਕਰੋੜ 38 ਲੱਖ 46 ਹਜ਼ਾਰ 475 ਲੋਕਾਂ ਦੀ ਟੀਕਾਕਰਨ ਕੀਤਾ ਜਾ ਚੁਕਿਆ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 46,607 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵੱਧ ਕੇ ਤਿੰਨ ਕਰੋੜ 25 ਲੱਖ 58 ਹਜ਼ਾਰ 530 ਹੋ ਗਿਆ ਹੈ।

ਇਸ ਦੌਰਾਨ 34 ਹਜ਼ਾਰ 159 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਇਸ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 3 ਕਰੋੜ 17 ਲੱਖ 88 ਹਜ਼ਾਰ 440 ਹੋ ਗਈ ਹੈ। ਇਸ ਮਿਆਦ ’ਚ ਸਰਗਰਮ ਮਾਮਲੇ 11,398 ਵੱਧ ਕੇ 3 ਲੱਖ 33 ਹਜ਼ਾਰ 725 ਪਹੁੰਚ ਗਏ ਹਨ। ਇਸ ਦੌਰਾਨ 607 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 4,36,365 ਪਹੁੰਚ ਗਿਆ ਹੈ। ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਫਿਰ ਤੋਂ ਵੱਧ ਕੇ 1.03 ਫੀਸਦੀ ਪਹੁੰਚ ਗਈ, ਜਦੋਂ ਕਿ ਰਿਕਵਰੀ ਦਰ ਘੱਟ ਕੇ 97.63 ਫੀਸਦੀ ਅਤੇ ਮੌਤ ਦਰ 1.34 ਫੀਸਦੀ ਹੈ। ਮਹਾਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 435 ਵੱਧ ਕੇ 53,695 ਰਹਿ ਗਏ ਹਨ। ਇਸ ਦੌਰਾਨ ਰਾਜ ’ਚ 4,380 ਮਰੀਜ਼ਾਂ ਦੇ ਸਿਹਤਮੰਦ ਹੋਣ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 62,47,414 ਹੋ ਗਈ ਹੈ, ਜਦੋਂ ਕਿ 216 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 1,36,571 ਹੋ ਗਿਆ ਹੈ।

Leave a Reply

Your email address will not be published. Required fields are marked *