ਖੰਨਾ ‘ਚ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਜਾਮ, ਦੋਰਾਹਾ ‘ਚ 13 ਥਾਵਾਂ ‘ਤੇ ਲਾਏ ਧਰਨੇ

khana/nawanpunja.com

ਦੋਰਾਹਾ/ਖੰਨਾ, 27 ਸਤੰਬਰ (ਦਲਜੀਤ ਸਿੰਘ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਖੰਨਾ ਵਿਖੇ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ‘ਤੇ ਧਰਨਾ ਦਿੱਤਾ ਗਿਆ ਅਤੇ ਮੋਦੀ ਸਰਕਾਰ ਨੂੰ ਤਿੱਖੀਆਂ ਗੱਲਾਂ ਸੁਣਾਈਆਂ ਗਈਆਂ। ਇਸ ਦੇ ਨਾਲ ਹੀ ਦੋਰਾਹਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਰੋਡ ਜਾਮ ਕੀਤੇ ਗਏ ਅਤੇ ਪਿੰਡਾਂ-ਸ਼ਹਿਰਾਂ ਦੀਆਂ ਦੁਕਾਨਾਂ ਬੰਦ ਕਰਕੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਜ਼ਾਹਰ ਕੀਤਾ ਗਿਆ।
ਕਿਸਾਨਾਂ ਵੱਲੋਂ ਵੱਖ-ਵੱਖ ਥਾਵਾਂ ‘ਤੇ ਹੋਏ ਰੋਡ ਜਾਮ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੀਬੀਆਂ ਅਤੇ ਦੁਕਾਨਦਾਰਾਂ ਨੇ ਨਾਅਰਿਆਂ ਨਾਲ ਕਾਲੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਅਤੇ ਮੋਦੀ ਸਰਕਾਰ ਤੋਂ ਇਲਾਵਾ ਕਾਰਪੋਰੇਟ ਘਰਾਣਿਆਂ ਦਾ ਪਿੱਟ-ਸਿਆਪਾ ਕੀਤਾ।

ਯੂਨੀਅਨ ਦੀ ਅਗਵਾਈ ਹੇਠ 13 ਥਾਵਾਂ ‘ਤੇ ਦੋਰਾਹਾ, ਰਾੜਾ ਸਾਹਿਬ, ਨਸਰਾਲੀ ਬੱਸ ਅੱਡਾ, ਸਿਹੌੜਾ, ਲਹਿਲ, ਮਲੌਦ, ਮਾਛੀਵਾੜਾ ਖਾਮ, ਦਧਾਹੂਰ ਪੁੱਲ, ਐਮ. ਬੀ. ਡੀ. ਮਾਲ ਲੁਧਿਆਣਾ, ਲੋਹਟਬਦੀ, ਪੱਖੋਵਾਲ ਲਹਿਰਾਂ ਟੋਲ ਪਲਾਜ਼ਾ ਅਤੇ ਕੁਹਾੜਾ ਵਿਖੇ ਰੋਡ ਜਾਮ ਕੀਤੇ ਗਏ। ਵੱਖ-ਵੱਖ ਥਾਵਾਂ ‘ਤੇ ਹੋਏ ਵੱਡੇ ਇਕੱਠਾਂ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਸੁਦਾਗਰ ਸਿੰਘ ਘੁਡਾਣੀ ਚਰਨ ਸਿੰਘ ਨੂਰਪੁਰਾ, ਬਲਵੰਤ ਸਿੰਘ ਘੁਡਾਣੀ, ਲਖਵਿੰਦਰ ਸਿੰਘ ਉਕਸੀ, ਪਰਮਵੀਰ ਘਲੋਟੀ, ਹਾਕਮ ਸਿੰਘ ਜਰਗੜੀ, ਬਲਦੇਵ ਸਿੰਘ ਜੀਰਖ, ਰਾਜਿੰਦਰ ਸਿੰਘ ਖੱਟੜਾ, ਕਮਲ ਘਵੱਦੀ, ਕੁਲਦੀਪ ਸਿੰਘ ਗੁਜਰਵਾਲ, ਦਰਸ਼ਨ ਸਿੰਘ ਫੱਲੇਵਾਲ, ਗੁਰਪ੍ਰੀਤ ਸਿੰਘ ਨੂਰਪੁਰਾ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *