ਨਵੀਂ ਦਿੱਲੀ, 4 ਸਤੰਬਰ (ਦਲਜੀਤ ਸਿੰਘ)- ਕੇਂਦਰੀ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਵਿਧਾਨ ਸਭਾ ਜਿਮਣੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। 30 ਸਤੰਬਰ ਨੂੰ ਬੰਗਾਲ ਅਤੇ ਉੜੀਸਾ ਵਿੱਚ ਜਿਮਣੀ ਚੋਣਾਂ ਹੋਣਗੀਆਂ। ਜਦਕਿ ਨਤੀਜੇ 3 ਅਕਤੂਬਰ ਨੂੰ ਐਲਾਨੇ ਜਾਣਗੇ। ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਗਾਤਾਰ ਚੋਣ ਕਮਿਸ਼ਨ ਤੋਂ ਚੋਣਾਂ ਦੀ ਮੰਗ ਕਰ ਰਹੀ ਸੀ।ਕਿੱਥੇ ਹੋਣਗੀਆਂ ਚੋਣਾਂ ? ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਭਵਾਨੀਪੁਰ ਵਿਧਾਨ ਸਭਾ ਹਲਕੇ ਵਿੱਚ 30 ਸਤੰਬਰ ਨੂੰ ਜਿਮਣੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਹੈ।
ਪੱਛਮੀ ਬੰਗਾਲ ਦੇ ਸਮਸੇਰਗੰਜ, ਜੰਗੀਪੁਰ ਅਤੇ ਪਿਪਲੀ (ਓਡੀਸ਼ਾ) ਵਿੱਚ ਵੀ ਉਸੇ ਤਰੀਕ ਨੂੰ ਉਪ ਚੋਣਾਂ ਹੋਣਗੀਆਂ। ਜਦਕਿ ਵੋਟਾਂ ਦੀ ਗਿਣਤੀ 3 ਅਕਤੂਬਰ ਨੂੰ ਹੋਵੇਗੀ। ਬੰਗਾਲ ਉਪ ਚੋਣ ਮਹੱਤਵਪੂਰਨ ਕਿਉਂ ਹੈ?