ਲੁਧਿਆਣਾ : ਲੁਧਿਆਣਾ ਪੁਲਿਸ ਨੇ 600 ਗ੍ਰਾਮ ਅਫੀਮ ਤੇ 42 ਕਿਲੋ ਚੂਰਾ ਪੋਸਤ ਸਮੇਤ ਪਿੰਡ ਲਾਪਰਾਂ ਖੰਨਾ ਦੇ ਰਹਿਣ ਵਾਲੇ ਰਹੀਮਦੀਨ ਖਾਨ ਉਰਫ ਬੱਬੂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਡੇਹਲੋ ਦੇ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਭਰੋਸੇਯੋਗ ਸੂਤਰਾਂ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ l ਪੁਲਿਸ ਪਾਰਟੀ ਨੂੰ ਪਤਾ ਲੱਗਾ ਕਿ ਮੁਲਜ਼ਮ ਵਰਨਾ ਕਾਰ ਵਿੱਚ ਸਵਾਰ ਹੋ ਕੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇਣ ਲਈ ਸ਼ਹਿਰ ਵੱਲ ਆ ਰਿਹਾ ਹੈ l
ਲੁਧਿਆਣਾ ’ਚ 600 ਗ੍ਰਾਮ ਅਫੀਮ ਤੇ 42 ਕਿਲੋ ਭੁੱਕੀ ਸਮੇਤ ਇੱਕ ਗ੍ਰਿਫ਼ਤਾਰ, ਮਾਮਲਾ ਦਰਜ
