ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਇਨਕਲਾਬੀ ਆਜ਼ਾਦੀ ਘੁਲਾਟੀਏ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਉਤੇ ਸ਼ਰਧਾਂਜਲੀ ਭੇਟ ਕੀਤੀ। ਯੂਪੀ ਦੇ ਉਪ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੇ ਵੀ ਸ਼ਹੀਦ-ਏ-ਆਜ਼ਮ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਹਨ।
ਸੋਸ਼ਲ ਮੀਡੀਆ ਪਲੈਟਫਟਾਰਮ ‘ਐਕਸ’ ਉਤੇ ਹਿੰਦੀ ਵਿਚ ਪਾਈ ਆਪਣੀ ਪੋਸਟ ਵਿਚ ਮੋਦੀ ਨੇ ਕਿਹਾ, ‘‘ ਮਾਤ-ਭੂਮੀ ਦੇ ਮਾਣ-ਸਨਮਾਨ ਲਈ ਆਪਣੀ ਜਾਨ ਵਾਰਨ ਵਾਲੇ ਅਮਰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੀ ਜਨਮ-ਜੈਅੰਤੀ ਮੌਕੇ ਲੱਖ-ਲੱਖ ਪ੍ਰਣਾਮ।’’