ਲੁਧਿਆਣਾ : ਧੂਰੀ ਇਲਾਕੇ ਦਾ ਰਹਿਣ ਵਾਲਾ ਇਕ ਜੋੜਾ ਟ੍ਰੈਵਲ ਏਜੰਟ (Travel Agent) ਦੀ ਧੱਕੇਸ਼ਾਹੀ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਹ ਇਸ਼ਮੀਤ ਚੌਕ (Ishmeet Chowk) ‘ਚ ਪੈਂਦੀ ਪਾਣੀ ਵਾਲੀ ਟੈਂਕੀ (Water Tank) ‘ਤੇ ਚੜ੍ਹ ਗਿਆ l ਜੋੜੇ ਨੇ ਇਨਸਾਫ਼ ਨਾ ਮਿਲਣ ‘ਤੇ ਉੱਪਰੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀl ਟੈਂਕੀ ‘ਤੇ ਚੜ੍ਹ ਕੇ ਜੋੜੇ ਨੇ ਆਖਿਆ ਕਿ ਉਹ ਗਲੋਬਲ ਨਾਂ ਦੀ ਟ੍ਰੈਵਲ ਏਜੰਸੀ ਤੋਂ ਬੇਹਦ ਪਰੇਸ਼ਾਨ ਹਨl ਟ੍ਰੈਵਲ ਏਜੰਟ ਨੂੰ ਵਿਦੇਸ਼ ਜਾਣ ਲਈ 10 ਲੱਖ ਰੁਪਏ ਦਿੱਤੇ ਸਨ ਪਰ ਉਸਨੇ ਵਿਦੇਸ਼ ਭੇਜਣ ਦੀ ਜਗ੍ਹਾ ਉਨ੍ਹਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾl
ਟ੍ਰੈਵਲ ਏਜੰਟ ਤੋਂ ਪਰੇਸ਼ਾਨ ਹੋ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹਿਆ ਜੋੜਾ
