ਖੰਨਾ : ਖੰਨਾ ਦੇ ਸ਼ਿਵਪੁਰੀ ਮੰਦਰ ‘ਚ 15 ਅਗਸਤ ਨੂੰ ਹੋਈ ਚੋਰੀ ਤੇ ਸ਼ਿਵਲਿੰਗ ਤੋੜਨ ਦੀ ਘਟਨਾ ‘ਚ ਪੰਜਾਬ ਪੁਲਿਸ ਨੇ 7 ਦਿਨਾਂ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਦਾ ਇਕ ਸਾਥੀ ਦੀ ਗ੍ਰਿਫਤਾਰੀ ਬਾਕੀ ਹੈ। ਮੁਲਜਮਾਂ ਤੋਂ ਚੋਰੀ ਦਾ ਸਮਾਨ ਖਰੀਦਣ ਵਾਲਾ ਸੁਨਿਆਰਾ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਚਾਰੇ ਮੁਲਜਮਾਂ ਵੱਖ ਵੱਖ ਥਾਵਾਂ ਦਿੱਲੀ, ਚੰਡੀਗੜ੍ਹ, ਰੋਪੜ ਅਤੇ ਯੂ ਪੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਐਂਸ ਐਂਸ ਪੀ ਅਸ਼ਵਨੀ ਗੋਟਿਆਲ ਨੇ ਦਿੱਤੀ। ਐਂਸ ਐਂਸ ਪੀ ਅਸ਼ਵਨੀ ਨੇ ਦੱਸਿਆ ਕਿ ਪੁਲਿਸ ਵੱਲੋਂ ਰੇਸ਼ਮ ਸਿੰਘ ਵਾਸੀ ਉਤਰਾਖੰਡ, ਰਵੀ ਕੁਮਾਰ ਵਾਸੀ ਰੋਪੜ, ਹਨੀ ਵਾਸੀ ਰੋਪੜ ਅਤੇ ਸੁਨਿਆਰਾ ਰਾਜੀਵ ਕੁਮਾਰ ਵਾਸੀ ਯੂ ਪੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦਾ ਇਕ ਹੋਰ ਸਾਥੀ ਮੋਹਿਤ ਵਾਸੀ ਉਟਵਾਲ, ਯੂ ਪੀ ਦੀ ਗ੍ਰਿਫ਼ਤਾਰੀ ਬਾਕੀ ਹੈ।
ਖੰਨਾ ਦੇ ਸ਼ਿਵਪੁਰੀ ਮੰਦਰ ’ਚ ਚੋਰੀ ਤੇ ਬੇਅਦਬੀ ਕਰਨ ਵਾਲੇ ਗਿਰੋਹ ਦੇ 4 ਮੁਲਜ਼ਮ ਕਾਬੂ
