ਦੇਹਰਾਦੂਨ, 4 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹਿ ਕੇ ਹਰੀਸ਼ ਰਾਵਤ ਵਿਵਾਦਾ ‘ਚ ਆ ਗਏ ਸੀ। ਉਨ੍ਹਾਂ ‘ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ। ਇਸ ਬਿਆਨ ਤੋਂ ਬਾਅਦ ਹਰੀਸ਼ ਰਾਵਤ ਨੇ ਵਿਵਾਦ ‘ਤੇ ਮੁਆਫੀ ਮੰਗਦਿਆਂ ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱਤਾ ਗੁਰਦੁਆਰੇ ‘ਚ ਜਾ ਕੇ ਝਾੜੂ ਲਾਇਆ ਅਤੇ ਉਨ੍ਹਾਂ ਨੇ ਲੋਕਾਂ ਦੇ ਜੁੱਤੇ ਸਾਫ਼ ਕੀਤੇ।
ਕਾਂਗਰਸ ਦੇ ਪੰਜਾਬ ਇੰਚਾਰਜ ਰਾਵਤ ਨੇ ਟਵਿੱਟਰ ‘ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁਝ ਸਮੇਂ ਲਈ ਪਸ਼ਚਾਤਾਪ ਵਜੋਂ ਨਾਨਕਮੱਤਾ ਗੁਰਦੁਆਰਾ ਸਾਹਿਬ ਨੂੰ ਝਾੜੂ ਦੀ ਸੇਵਾ ਕੀਤੀ ਅਤੇ ਜੁੱਤੀਆਂ ਸਾਫ਼ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਸਤਿਕਾਰ ਦੇ ਸ਼ਬਦ ਵਜੋਂ ਵਰਤੇ ਗਏ ਆਪਣੇ ਸ਼ਬਦਾਂ ਲਈ ਸਭ ਤੋਂ ਮੁਆਫੀ ਮੰਗਦੇ ਹਨ।