ਕਿਸਾਨ ਮਹਾਪੰਚਾਇਤ ਨੂੰ ਲੈ ਕੇ ਸੁਰੱਖਿਆ ਸਖ਼ਤ, ਰਾਕੇਸ਼ ਟਿਕੈਤ ਬੋਲੇ- ਇਤਿਹਾਸਕ ਹੋਵੇਗੀ ‘ਮਹਾਪੰਚਾਇਤ’

tikait/nawanpunajb.com

ਮੁਜ਼ੱਫਰਨਗਰ,  4 ਸਤੰਬਰ (ਦਲਜੀਤ ਸਿੰਘ)- ਕੇਂਦਰੀ ਖੇਤੀ ਕਾਨੂੰਨਾਂ ਸਮੇਤ ਕਿਸਾਨਾਂ ਨਾਲ ਜੁੜੇ ਮੁੱਦਿਆਂ ’ਤੇ ਐਤਵਾਰ ਯਾਨੀ ਕਿ ਭਲਕੇ ਹੋਣ ਵਾਲੀ ‘ਕਿਸਾਨ ਮਹਾਪੰਚਾਇਤ’ ਲਈ ਸੂਬਾਈ ਹਥਿਆਰਬੰਦ ਕਾਂਸਟੇਬੁਲਰੀ (ਪੀ. ਏ. ਸੀ.) ਦੀਆਂ 6 ਕੰਪਨੀਆਂ ਅਤੇ ਰੈਪਿਡ ਐਕਸ਼ਨ ਫੋਰਸ (ਆਰ. ਏ. ਐੱਫ.) ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਮਹਾਪੰਚਾਇਤ ਦਾ ਆਯੋਜਨ ਮੁੱਜ਼ਫਰਨਗਰ ਵਿਚ ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਕੀਤਾ ਜਾਵੇਗਾ। ਸਹਾਰਨਪੁਰ ਰੇਂਜ ਦੇ ਡੀ. ਆਈ. ਜੀ. ਪ੍ਰੀਤਿੰਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰੋਗਰਾਮ ਦੀ ਵੀਡੀਓਗ੍ਰਾਫ਼ੀ ਕਰਵਾਈ ਜਾਵੇਗੀ, ਜਦਕਿ 5 ਸੀਨੀਅਰ ਪੁਲਸ ਸੁਪਰਡੈਂਟ (ਐੱਸ. ਐੱਸ. ਪੀ.), 7 ਐਡੀਸ਼ਨਲ ਪੁਲਸ ਸੁਪਰਡੈਂਟ (ਏ. ਐੱਸ. ਪੀ.) ਅਤੇ 40 ਪੁਲਸ ਇੰਸਪੈਕਟਰ ਸੁਰੱਖਿਆ ਡਿਊਟੀ ’ਤੇ ਤਾਇਨਾਤ ਰਹਿਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਮੋਰਚਾ ਦੇ ਮੈਂਬਰ ਯੁੱਧਵੀਰ ਸਿੰਘ ਨੇ ਕਿਹਾ ਕਿ ਕਿਸਾਨ ਮਹਾਪੰਚਾਇਤ ’ਚ ਖੇਤੀ ਕਾਨੂੰਨਾਂ, ਗੰਨਾ ਸਮਰਥਨ ਮੁੱਲ ਅਤੇ ਬਿਜਲੀ ਸਪਲਾਈ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਭਰ ਦੇ ਕਿਸਾਨ ਪ੍ਰੋਗਰਾਮ ਵਿਚ ਹਿੱਸਾ ਲੈਣਗੇ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ 5 ਸਤੰਬਰ ਦੀ ਕਿਸਾਨ ਮਹਾਪੰਚਾਇਤ ਇਤਿਹਾਸਕ ਹੋਵੇਗੀ। 5 ਸਤੰਬਰ ਨੂੰ ਚਲੋ ਮੁਜ਼ੱਫਰਨਗਰ।
ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਵਾਲੀਆਂ ਥਾਵਾਂ ਤੋਂ 400-500 ਕਿਸਾਨ ਮਹਾਪੰਚਾਇਤ ’ਚ ਜਾਣਗੇ- ਦੱਸ ਦੇਈਏ ਕਿ ਇਸ ਕਿਸਾਨ ਮਹਾਪੰਚਾਤਿ ’ਚ ਪੰਜਾਬ ਤੋਂ ਲੱਗਭਗ 2000 ਕਿਸਾਨਾਂ ਦੇ ਮੁਜ਼ੱਫਰਨਗਰ ਪਹੁੰਚਣ ਦੀ ਉਮੀਦ ਹੈ। ਉਹ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਤੋਂ ਐਤਵਾਰ ਸਵੇਰੇ ਐਕਸਪ੍ਰੈੱਸ ਟਰੇਨ ’ਚ ਸਵਾਰ ਹੋ ਕੇ ਆਉਣਗੇ। ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਵਾਲੀਆਂ ਥਾਵਾਂ ਤੋਂ 400-500 ਕਿਸਾਨ ਮਹਾਪੰਚਾਇਤ ਲਈ ਰਵਾਨਾ ਹੋਣਗੇ। ਕਿਸਾਨ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਬੱਸਾਂ ਵਿਚ ਕਿਸਾਨਾਂ ਸ਼ਿਫਟਾਂ ’ਚ ਨਿਕਲ ਰਹੇ ਹਨ। ਸ਼ੁੱਕਰਵਾਰ ਦੀ ਰਾਤ ਧਰਨਾ ਵਾਲੀਆਂ ਥਾਵਾਂ ਤੋਂ ਦੋ ਬੱਸਾਂ ਮੁਜ਼ੱਫਰਨਗਰ ਲਈ ਰਵਾਨਾ ਹੋ ਚੁੱਕੀਆਂ ਹਨ। ਹੋਰ ਦੋ ਬੱਸਾਂ ਸਵੇਰੇ ਰਵਾਨਾ ਹੋਈਆਂ ਅਤੇ ਦੋ ਹੋਰ ਸ਼ਾਮ ਨੂੰ ਕਰੀਬ 4 ਵਜੇ ਰਵਾਨਾ ਹੋਣਗੀਆਂ।

Leave a Reply

Your email address will not be published. Required fields are marked *