ਕਸ਼ਮੀਰ ‘ਤੇ ਤਾਲਿਬਾਨ ਦਾ ਵੱਡਾ ਦਾਅਵਾ, ਕਿਹਾ ‘ਕਸ਼ਮੀਰ ‘ਚ ਮੁਸਲਮਾਨਾਂ ਲਈ ਆਵਾਜ਼ ਚੁੱਕਣ ਦਾ ਸਾਨੂੰ ਅਧਿਕਾਰ’

tabliban/nawanpunjab.com

ਨਵੀਂ ਦਿੱਲੀ, 3 ਸਤੰਬਰ (ਦਲਜੀਤ ਸਿੰਘ)- ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਕਸ਼ਮੀਰ ਨੂੰ ਲੈਕੇ ਵੱਡਾ ਬਿਆਨ ਦਿੱਤਾ ਹੈ। ਬੀਬੀਸੀ ਨਾਲ ਖ਼ਾਸ ਗੱਲਬਾਤ ‘ਚ ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਕਿ ਸਾਡੇ ਕੋਲ ਕਸ਼ਮੀਰ ਦੇ ਮੁਸਲਾਮਾਨਾਂ ਲਈ ਵੀ ਆਵਾਜ਼ ਚੁੱਕਣ ਦਾ ਅਧਿਕਾਰ ਹੈ। ਕਿਆਸਰਾਈਆਂ ਹਨ ਕਿ ਪਾਕਿਸਤਾਨ ਤਾਲਿਬਾਨ ਦਾ ਇਸਤੇਮਾਲ ਵੱਖਵਾਦੀ ਏਜੰਡੇ ਨੂੰ ਹਵਾ ਦੇਣ ਲਈ ਕਸ਼ਮੀਰ ‘ਚ ਇਸਲਾਮੀ ਭਾਵਨਾਵਾਂ ਭੜਕਾਉਣ ਲਈ ਕਰ ਸਕਦਾ ਹੈ।
ਮੁਸਲਮਾਨਾਂ ਨੂੰ ਆਵਾਜ਼ ਚੁੱਕਣ ਦਾ ਅਧਿਕਾਰ ਤਾਲਿਬਾਨ ਕੋਲ-ਬੁਲਾਰਾ
ਜੂਮ ਕਾਲ ਜ਼ਰੀਏ ਬੀਬੀਸੀ ਨਾਲ ਗੱਲ ਕਰਦਿਆਂ ਸੁਹੈਲ ਸ਼ਾਹੀਨ ਨੇ ਕਿਹਾ, ‘ਮੁਸਲਮਾਨਾਂ ਦੇ ਤੌਰ ‘ਤੇ ਭਾਰਤ ਦੇ ਕਸ਼ਮੀਰ ‘ਚ ਜਾਂ ਕਿਸੇ ਹੋਰ ਦੇਸ਼ ‘ਚ ਮੁਸਲਮਾਨਾਂ ਲਈ ਆਵਾਜ਼ ਚੁੱਕਾਂਗੇ ਤੇ ਕਹਾਂਗੇ ਕਿ ਮੁਸਲਮਾਨ ਆਪਣੇ ਲੋਕ ਹਨ, ਆਪਣੇ ਦੇਸ਼ ਦੇ ਨਾਗਰਿਕ ਹਨ। ਤੁਹਾਡੇ ਕਾਨੂੰਨ ਮੁਤਾਬਕ ਉਹ ਸਾਰੇ ਬਰਾਬਰ ਹਨ।’

ਭਾਰਤ ਨੂੰ ਘਾਟੀ ਪ੍ਰਤੀ ਸਾਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ- ਤਾਲਿਬਾਨ਼
ਇਸ ਤੋਂ ਪਹਿਲਾਂ ਹੋਰ ਤਾਲਿਬਾਨੀ ਬੁਲਾਰੇ ਜਬੀਹੁੱਲਾਹ ਮੁਜਾਹਿਦ ਨੇ ਭਾਰਤ ਤੇ ਪਾਕਿਸਤਾਨ ਦੇ ਵਿਚ ਕਸ਼ਮੀਰ ਵਿਵਾਦ ‘ਤੇ ਕਿਹਾ ਸੀ ਕਿ ਭਾਰਤ ਨੂੰ ਘਾਟੀ ਪ੍ਰਤੀ ਸਾਕਾਰਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਨੂੰ ਇਕੱਠੇ ਬੈਠਣਾ ਚਾਹੀਦਾ ਹੈ ਤੇ ਮਾਮਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਕਿਉਂਕਿ ਦੋਵੇਂ ਗਵਾਂਢੀ ਹਨ ਤੇ ਉਨ੍ਹਾਂ ਦੇ ਹਿੱਤ ਇਕ ਦੂਜੇ ਨਾਲ ਜੁੜੇ ਹਨ।
ਘਾਟੀ ‘ਚ ਵਧ ਸਕਦੀਆਂ ਅੱਤਵਾਦੀਆਂ ਗਤੀਵਿਧੀਆਂ
ਅਲ-ਕਾਇਦਾ ਨੇ ਕਸ਼ਮੀਰ ਤੇ ਹੋਰ ਇਸਲਾਮੀ ਭੂਮੀ ਦੀ ਮੁਕਤੀ ਦਾ ਸੱਦਾ ਦਿੱਤਾ ਹੈ। ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੈਇਬਾ ਘਾਟੀ ‘ਚ ਅੱਤਵਾਦੀ ਗਤੀਵਿਧੀਆਂ ਨੂੰ ਵਧਾ ਸਕਦੇ ਹਨ।
ਸਾਲ 2019 ‘ਚ ਧਾਰਾ 370 ਦੇ ਹਟਣ ਤੋਂ ਬਾਅਦ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਸਿੱਧਾ ਆਪਣੇ ਹੱਥਾਂ ‘ਚ ਲੈ ਲਿਆ ਤੇ ਕਈ ਵਾਅਦੇ ਕੀਤੇ ਗਏ। ਹਾਲਾਂਕਿ ਸਥਾਨਕ ਚੋਣਾਂ ਦੇ ਆਯੋਜਨ ਨਾਲ ਸਿਆਸੀ ਗਤੀਵਿਧੀਆਂ ਬਹਾਲ ਹੋ ਗਈਆਂ ਹਨ ਪਰ ਵੱਖਵਾਦ ਦੀ ਭਾਵਨਾ ਘੱਟ ਨਹੀਂ ਹੋਈ।

Leave a Reply

Your email address will not be published. Required fields are marked *