ਚੇਅਰਮੈਨ ਫੂਡ ਕਮਿਸ਼ਨ ਤੇ ਟੀਮ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਯਾਦਗਾਰੀ ਮੁਲਾਕਾਤ

ਅੰਮ੍ਰਿਤਸਰ: ਅੱਜ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਡੇਰਾ ਬਿਆਸ ਵਿਖੇ ਇੱਕ ਰੂਹਾਨੀ ਮੁਲਾਕਾਤ ਹੋਈ। ਜਿਸ ਮੁਲਾਕਾਤ ਵਿੱਚ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪਰਕਾਸ਼ ਧਾਲੀਵਾਲ, ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਚੰਡੀਗੜ੍ਹ ਦੇ ਪ੍ਰਧਾਨ ਪਰਵੀਨ ਸੰਧੂ, ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ ਮੁਲਤਾਨੀ, ਨਵਜੋਤ ਸੰਧੂ, ਅਰਸ਼ਦੀਪ ਸਿੰਘ, ਆਸਟ੍ਰੇਲੀਆ ਤੋਂ ਆਏ ਵਿੱਦਿਅਕ ਅਦਾਰਿਆਂ ਦੇ ਮਾਲਕ ਗੋਰਵ ਮਲਹੋਤਰਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਸੰਦੀਪ ਕੋਰ ਸ਼ਾਮਿਲ ਰਹੇ। ਇਹਨਾਂ ਸਾਰਿਆਂ ਨੇ ਅੱਜ ਬਾਬਾ ਜੀ ਦੇ ਦਰਸ਼ਨ ਵੀ ਕੀਤੇ ਅਤੇ ਕੁਝ ਬੇਨਤੀਆਂ ਵੀ ਕੀਤੀਆਂ।

ਮੁੱਖ ਰੂਪ ਵਿੱਚ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਮਿਊਨਿਟੀ ਕਿਚਨ ਦੀ ਕਾਰਗੁਜ਼ਾਰੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਏ ਜਾਣ ਦੀ ਚਰਚਾ ਕਰਦਿਆਂ ਡੇਰਾ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਕੁਝ ਸੁਝਾਅ ਸਾਂਝੇ ਕੀਤੇ ਕਿ ਹੁਣ ਅਸੀਂ ਨਿਊਟਰੀਸ਼ਨਲ ਸੈਕਿਊਰਿਟੀ ਵੱਲ ਵੱਧ ਰਹੇ ਹਾਂ। ਕਮਿਊਨਿਟੀ ਕਿਚਨ ਰਾਹੀਂ ਮਿਲਟ ਬੇਸਡ ਫੂਡ (ਮੋਟਾ ਅਨਾਜ) ਜਾਂ ਪੌਸ਼ਟਿਕ ਭੋਜਨ ਨੂੰ ਖਾਸ ਤੌਰ ਤੇ ਆਪਣੇ ਖਾਣੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਹੋ ਸਕੇ। ਸ਼ਰਮਾ ਨੇ ਮੈਡੀਸਨਲ ਅਤੇ ਹਰਬਲ ਪੌਦਿਆਂ ਤੋਂ ਮਸਾਲਿਆਂ ਦਾ ਉਤਪਾਦ ਕਰਕੇ ਉਹਨਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਨ ਲਈ ਸੁਝਾਅ ਰੱਖੇ ਅਤੇ ਸ਼ਰਧਾਲੂਆਂ ਨੂੰ ਵੱਧ ਤੋਂ ਵੱਧ ਮਿਲਟ (ਮੋਟੇ ਅਨਾਜ) ਬੀਜਣ ਲਈ ਪ੍ਰੇਰਨਾ ਕਰਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਨਾ ਸਿਰਫ਼ ਇਸ ਸੁਝਾਅ ‘ਤੇ ਸਹਿਮਤੀ ਪ੍ਰਗਟਾਈ ਬਲਕਿ ਇਹ ਵੀ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਝੋਨਾ (ਚਾਵਲ) ਹੇਠ ਰਕਬਾ ਘਟਾ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇਗਾ। ਉੱਥੇ ਹੀ ਮਿੱਟੀ ਦੀ ਸਿਹਤ ਵੀ ਬਿਹਤਰ ਹੋਵੇਗੀ।

Leave a Reply

Your email address will not be published. Required fields are marked *