ਬਠਿੰਡਾ : ਜੇ ਪੰਥ ਦੇ ਸ਼ਾਨਾਮੱਤੀ ਪਾਰਟੀ ਸ੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਹੈ ਤਾਂ ਸੁਖਬੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਦਾ ਅਸਤੀਫ਼ਾ ਲੈ ਕੇ ਗੁਰਮਤਿ ਦੇ ਧਾਰਨੀ ਅਤੇ ਪੰਥਕ ਜਜ਼ਬੇ ਵਾਲੇ ਕਿਸੇ ਸਰਬ ਪ੍ਰਵਾਨਿਤ ਆਗੂ ਦੇ ਹੱਥ ਅਗਵਾਈ ਸੌਂਪੀ ਜਾਵੇ। ਸੁਖਬੀਰ ਬਾਦਲ ’ਤੇ ਘੱਟੋ ਘੱਟੋ 10 ਸਾਲ ਤਕ ਪੰਥਕ ਉਮੀਦਵਾਰ ਵਜੋਂ ਕਿਸੇ ਵੀ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ ਅਤੇ ਉਸ ਸਮੇਂ ਤਕ ਸਭਨਾਂ ਅਕਾਲੀ ਆਗ਼ੂਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਆਪਣੇ ਹਲਕਿਆਂ ’ਚ ਸਿੱਖ ਸਟੂਡੈਂਟ ਫੈੱਡਰੇਸ਼ਨ ਦੀ ਤਰਜ ’ਤੇ ਗੁਰਮਤਿ ਦੇ ਲਗਾਤਾਰ ਕੈਂਪ ਲਾਉਣ, ਜਿਨ੍ਹਾਂ ’ਚੋਂ ਗੁਰਮਤਿ ਨੂੰ ਪ੍ਰਣਾਏ ਨੌਜਵਾਨ ਆਗੂ ਤਿਆਰ ਕਰਨ ਪਿੱਛੋਂ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਜਾਵੇ।
ਸੁਖਬੀਰ ਬਾਦਲ ਤੋਂ ਅਸਤੀਫ਼ਾ ਲੈ ਕੇ ਅਕਾਲੀ ਦਲ ਦੀ ਵਾਗਡੋਰ ਗੁਰਮਿਤ ਦੇ ਧਾਰਨੀ ਆਗੂ ਨੂੰ ਸੌਂਪੀ ਜਾਵੇ : ਪੰਥਕ ਆਗੂ
