ਸ਼ਿਮਲਾ,ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫੱਟਣ ਕਾਰਨ ਅੱਜ ਤੜਕੇ ਮਨੀਕਰਨ ਘਾਟੀ ਦੇ ਤੋਸ਼ ਨਾਲੇ ਵਿੱਚ ਅਚਾਨਕ ਹੜ੍ਹ ਗਿਆ ਜਿਸ ਕਾਰਨ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ ਇੱਕ ਪੁਲ ਤੇ ਸ਼ਰਾਬ ਦੇ ਠੇਕੇ ਸਮੇਤ ਤਿੰਨ ਦੁਕਾਨਾਂ ਰੁੜ੍ਹ ਗਈਆਂ ਹਨ। ਜਾਨੀ ਨੁਕਸਾਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਕੂਲ ਦੇ ਡੀਸੀ ਤੋਰੁਲ ਐੱਸ ਰਵੀਸ਼ ਨੇ ਦੱਸਿਆ ਕਿ ਇਹ ਘਟਨਾ ਮਨੀਕਰਨ ਦੇ ਤੋਸ਼ ਖੇਤਰ ਵਿੱਚ ਤੜਕੇ ਵਾਪਰੀ ਹੈ ਅਤੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਟੀਮ ਨੂੰ ਭੇਜਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਦੀਆਂ ਤੇ ਨਾਲਿਆਂ ਤੋਂ ਦੂਰ ਰਹਿਣ ਅਤੇ ਨਾਲਿਆਂ ਨੇੜੇ ਆਰਜ਼ੀ ਬੁਨਿਆਦੀ ਢਾਂਚੇ ਨਾ ਉਸਾਰਨ। ਉਧਰ ਮੌਸਮ ਵਿਭਾਗ ਨੇ ਹਿਮਾਚਲ ਦੇ ਸੱਤ ਜ਼ਿਲ੍ਹਿਆਂ ਵਿੱਚ ਮੀਂਹ ਦਾ ‘ਓਰੇਂਜ’ ਅਲਰਟ ਜਾਰੀ ਕੀਤਾ ਹੈ ਅਤੇ ਅਗਲੇ ਦੋ ਦਿਨਾਂ ਦੌਰਾਨ ਦਰਮਿਆਨੇ ਤੋਂ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
Related Posts
ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ, ਸੁਪਰੀਮ ਕੋਰਟ ਹੁਣ AIIMS ਤੋਂ ਲਵੇਗੀ ਮਦਦ
ਚੰਡੀਗੜ੍ਹ। ਖਨੌਰੀ ਸਰਹੱਦ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 51ਵੇਂ ਦਿਨ ਵੀ ਜਾਰੀ ਹੈ। ਡੱਲੇਵਾਲ ਦੇ ਮਰਨ…
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ
ਅੰਮ੍ਰਿਤਸਰ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ.ਚੇਤਨ ਸਿੰਘ ਜੌੜਾਮਾਜਰਾ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ…
ਹਲਕਾ ਸਾਹਨੇਵਾਲ ਦੀ ਨੁਹਾਰ ਬਦਲਣ ਲਈ ਵਿਧਾਇਕ ਮੁੰਡੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ
ਲੁਧਿਆਣਾ, 18 ਅਪ੍ਰੈਲ (ਬਿਊਰੋ)- ਆਮ ਆਦਮੀ ਪਾਰਟੀ ਦੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ…