ਨਵੀਂ ਦਿੱਲੀ, ਨੀਤੀ ਆਯੋਗ ਦੀ ਮੀਟਿੰਗ ਵਿੱਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸ਼ਾਮਲ ਨਹੀਂ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਸੂਬੇ ਦੀ ਨੁਮਾਇੰਦਗੀ ਦੋਵੇਂ ਉਪ ਮੁੱਖ ਮੰੰਤਰੀਆਂ ਸਮਰਾਟ ਚੌਧਰੀ ਤੇ ਵਿਜੈ ਕੁਮਾਰ ਸਿਨਹਾ ਨੇ ਕੀਤੀ। ਇਸ ਅਹਿਮ ਮੀਟਿੰਗ ਵਿੱਚ ਨਿਤੀਸ਼ ਦੀ ਗੈਰ-ਹਾਜ਼ਰੀ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਨਤ ਦਲ (ਯੂਨਾਈਟਿਡ) ਦੇ ਤਰਜਮਾਨ ਨੀਰਜ ਕੁਮਾਰ ਨੇ ਕਿਹਾ, ‘‘ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੱਖ ਮੰਤਰੀ ਨੀਤੀ ਆਯੋਗ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲੈ ਰਹੇ ਹਨ। ਮੁੱਖ ਮੰਤਰੀ ਪਹਿਲਾਂ ਵੀ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ ਅਤੇ ਬਿਹਾਰ ਦੀ ਨੁਮਾਇੰਦਗੀ ਤਤਕਾਲੀ ਉਪ ਮੁੱਖ ਮੰਤਰੀ ਨੇ ਕੀਤੀ ਸੀ। ਇਸ ਵਾਰ ਵੀ ਦੋਵੇਂ ਉਪ ਮੁੱਖ ਮੰਤਰੀ ਮੀਟਿੰਗ ’ਚ ਸ਼ਾਮਲ ਹੋਣ ਲਈ ਗਏ ਹਨ।’’ ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਿਹਾਰ ਤੋਂ ਚਾਰ ਕੇਂਦਰੀ ਮੰਤਰੀ ਵੀ ਆਯੋਗ ਦੇ ਮੈਂਬਰ ਹਨ ਅਤੇ ਉਹ ਵੀ ਮੀਟਿੰਗ ਵਿੱਚ ਮੌਜੂਦ ਹਨ। ਇਸ ’ਤੇ ਕੁਝ ਕਹਿਣ ਦੀ ਲੋੜ ਨਹੀਂ ਹੈ।
Related Posts
ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖ਼ਬਰ, ਅੱਜ ਤੋਂ 5 ਦਿਨ ਸ਼ਹਿਰ ‘ਚ ਪ੍ਰੀ-ਮਾਨਸੂਨ ਦੀਆਂ ਫੁਹਾਰਾਂ
ਚੰਡੀਗੜ੍ਹ- ਪਿਛਲੇ ਕੁੱਝ ਦਿਨਾਂ ਤੋਂ ਹੁੰਮਸ ਅਤੇ ਨਮੀ ਨੇ ਪਰੇਸ਼ਾਨ ਕੀਤਾ ਹੋਇਆ ਹੈ ਪਰ ਸ਼ਹਿਰ ‘ਚ ਬੁੱਧਵਾਰ ਤੋਂ ਪ੍ਰੀ-ਮਾਨਸੂਨ ਸੀਜ਼ਨ…
ਮਸ਼ਹੂਰ ਗੀਤਕਾਰ ਚਤਰ ਸਿੰਘ ਪਰਵਾਨਾ ਦਾ ਦੇਹਾਂਤ, ਸਵੇਰੇ ਸੱਤ ਵਜੇ ਫਾਨੀ ਸੰਸਾਰ ਨੂੰ ਕਹਿ ਗਏ ਅਲਵਿਦਾ
ਲੁਧਿਆਣਾ : ਮਸ਼ਹੂਰ ਗੀਤਕਾਰ ਚਤਰ ਸਿੰਘਪਰਵਾਨਾ ਅੱਜ ਸਵੇਰੇ ਸੱਤ ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਗੱਲ ਦੀ…
ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਾਂ ਸ਼ੁਰੂ
ਸ੍ਰੀਨਗਰ, ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿੱਚ 26 ਹਲਕਿਆਂ ਲਈ ਵੋਟਾਂ ਸ਼ੁਰੂ ਹੋ ਗਈਆਂ ਹਨ, ਜੋ ਕਿ…