ਨਵੀਂ ਦਿੱਲੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਇੱਥੇ ਹੋ ਰਹੀ ਨੀਤੀ ਆਯੋਗ ਦੀ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ। ਜਿਵੇਂ ਹੀ ਉਨ੍ਹਾਂ ਬੋਲਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ 2024-25 ਲਈ ਪੇਸ਼ ਕੀਤੇ ਗਏ ਕੇਂਦਰੀ ਬਜਟ ਵਿੱਚ ਸੂਬਿਆਂ ਨਾਲ ਵਿਤਕਰਾ ਕੀਤਾ ਗਿਆ ਹੈ। ਮੀਟਿੰਗ ’ਚੋਂ ਬਾਹਰ ਆਉਣ ਮਗਰੋਂ ਬੈਨਰਜੀ ਨੇ ਕਿਹਾ, ‘‘ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੂੰ ਬੋਲਣ ਲਈ 20 ਮਿੰਟ ਦਿੱਤੇ ਗਏ ਜਦਕਿ ਅਸਾਮ, ਗੋਆ, ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਬੋਲਣ ਲਈ 10-12 ਮਿੰਟ ਦਿੱਤੇ ਗਏ। ਮੈਨੂੰ ਪੰਜ ਮਿੰਟਾਂ ਬਾਅਦ ਹੀ ਬੋਲਣ ਤੋਂ ਰੋਕ ਦਿੱਤਾ ਗਿਆ। ਇਹ ਗਲਤ ਹੈ, ਇਸ ਵਾਸਤੇ ਮੈਂ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਆ ਗਈ। ਵਿਰੋਧੀ ਧਿਰ ਵੱਲੋਂ ਮੈਂ ਇਕੱਲੀ ਇੱਥੇ ਪਹੁੰਚੀ ਸੀ। ਮੈਂ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਕਿਉਂਕਿ ਸਹਿਕਾਰੀ ਸੰਘਵਾਦ ਮਜ਼ਬੂਤ ਹੋਣਾ ਚਾਹੀਦਾ ਹੈ। ਇੱਥੋਂ ਤੱਕ ਕਿ ਬਜਟ…ਇਹ ਸਿਆਸੀ ਬਜਟ ਹੈ ਤੇ ਵਿਤਕਰੇ ਵਾਲਾ ਬਜਟ ਹੈ। ਮੈਂ ਕਿਹਾ ਕਿ ਤੁਸੀਂ ਹੋਰ ਸੂਬਿਆਂ ਨਾਲ ਵਿਤਕਰਾ ਕਿਉਂ ਕਰ ਰਹੇ ਹੋ? ਨੀਤੀ ਆਯੋਗ ਕੋਲ ਕੋਈ ਵਿੱਤੀ ਤਾਕਤਾਂ ਹੀ ਨਹੀਂ ਹਨ, ਇਹ ਕਿਵੇਂ ਕੰਮ ਕਰੇਗਾ? ਇਸ ਨੂੰ ਵਿੱਤੀ ਤਾਕਤਾਂ ਦਿਓ ਜਾਂ ਫਿਰ ਯੋਜਨਾ ਕਮਿਸ਼ਨ ਨੂੰ ਵਾਪਸ ਲੈ ਕੇ ਆਓ।’
Related Posts
ਜਲੰਧਰ: ਜੱਗੂ ਭਗਵਾਨਪੁਰੀਆ ਦਾ ਨੇੜਲਾ ਸਾਥੀ ਕਨੂੰ ਗੁੱਜਰ ਮੁਕਾਬਲੇ ਪਿੱਛੋਂ ਗ੍ਰਿਫਤਾਰ
ਜਲੰਧਰ, ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਅਤਿ ਨੇੜਲੇ ਸਾਥੀ ਕਨੂੰ ਗੁੱਜਰ ਨੂੰ ਮੰਗਲਵਾਰ ਨੂੰ ਜਲੰਧਰ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ…
ਭਾਜਪਾ ਆਗੂਆਂ ਤੇ ‘ਆਪ’ ਬੁਲਾਰੇ ਦੀ ਪਟੀਸ਼ਨ ’ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
ਚੰਡੀਗੜ੍ਹ- ਕੇਂਦਰੀ ਮੰਤਰੀ ਵਿਜੇ ਸਾਂਪਲਾ ਸਣੇ ਭਾਜਪਾ ਦੇ ਅਸ਼ਵਨੀ ਸ਼ਰਮਾ, ਤਰੁਣ ਚੁੱਘ, ਮਨੋਰੰਜਨ ਕਾਲੀਆ, ਜੀਵਨ ਗੁਪਤਾ, ਬਲਦੇਵ ਚਾਵਲਾ ਅਤੇ ਸੁਭਾਸ਼…
ਹਾਕੀ ਜੂਨੀਅਰ : ਭਾਰਤ ਨੇ ਸਪੇਨ ਨੂੰ 6-2 ਨਾਲ ਹਰਾਇਆ
ਡਸੇਲਡੋਰਫ (ਜਰਮਨੀ), ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸਪੇਨ ਵਿਰੁੱਧ 6-2…