ਪੈਰਿਸ, ਭਾਰਤੀ ਨਿਸ਼ਾਨੇਬਾਜ਼ ਸ਼ਨਿਚਰਵਾਰ ਨੂੰ ਇੱਥੇ ਓਲੰਪਿਕ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਕੁਆਲੀਫਿਕੇਸ਼ਨ ਗੇੜ ’ਚ ਬਾਹਰ ਹੋ ਗਏ। ਭਾਰਤ ਦੀਆਂ ਦੋ ਜੋੜੀਆਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਸਨ। ਰਮਿਤਾ ਤੇ ਅਰਜੁਨ ਬਬੂਤਾ 628.7 ਦੇ ਕੁੱਲ ਸਕੋਰ ਨਾਲ ਛੇਵੇਂ, ਜਦਕਿ ਇਲਾਵੇਨਿਲ ਵਲਾਰਿਵਨ ਤੇ ਸੰਦੀਪ ਸਿੰਘ 626.3 ਦੇ ਕੁੱਲ ਸਕੋਰ ਨਾਲ 12ਵੇਂ ਸਥਾਨ ’ਤੇ ਰਹੇ। ਰਮਿਤਾ ਤੇ ਅਰਜੁਨ ਦੀ ਜੋੜੀ ਨੇ ਇਕ ਸਮੇਂ ਆਸ ਬਣਾਈ ਸੀ। ਇਹ ਭਾਰਤੀ ਜੋੜੀ ਤਿੰਨ ਸ਼ਾਟ ਬਾਕੀ ਰਹਿੰਦੇ ਹੋਏ ਪੰਜਵੇਂ ਸਥਾਨ ’ਤੇ ਸੀ ਪਰ ਅਖ਼ੀਰ ਵਿੱਚ ਤਗ਼ਮਾ ਗੇੜ ਦੇ ਕੱਟ ਆਫ ਤੋਂ 1.0 ਅੰਕ ਪਿੱਛੇ ਰਹਿ ਗਈ। ਅਰਜੁਨ ਨੇ ਦੂਜੀ ਲੜੀ ’ਚ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 10.2, 10.7, 10.3, 10.1 ਦਾ ਸਕੋਰ ਬਣਾਇਆ। ਇਸ ਨਾਲ ਇਹ ਜੋੜੀ ਸਿਖਰਲੇ ਅੱਠ ’ਚ ਤਾਂ ਪਹੁੰਚ ਗਈ ਪਰ ਤਗ਼ਮਾ ਗੇੜ ’ਚ ਜਗ੍ਹਾ ਬਣਾਉਣ ਲਈ ਇਹ ਸਕੋਰ ਕਾਫੀ ਨਹੀਂ ਸੀ। ਤਗ਼ਮਾ ਗੇੜ ’ਚ ਪਹੁੰਚਣ ਲਈ ਸਿਖਰਲੇ ਚਾਰ ’ਚ ਜਗ੍ਹਾ ਬਣਾਉਣਾ ਜ਼ਰੂਰੀ ਸੀ। ਚੀਨ, ਕੋਰੀਆ ਤੇ ਕਜ਼ਾਖਸਤਾਨ ਦੀਆਂ ਟੀਮਾਂ ਕੁਆਲੀਫਿਕੇਸ਼ਨ ਗੇੜ ’ਚ ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ।
Related Posts
ਬਜਰੰਗ ਨੂੰ ਅਪਰਾਧਿਕ ਮਾਣਹਾਨੀ ਮਾਮਲੇ ’ਚ ਮਿਲੀ ਜ਼ਮਾਨਤ
ਨਵੀਂ ਦਿੱਲੀ– ਪਹਿਲਵਾਨ ਬਜਰੰਗ ਪੂਨੀਆ ਨੂੰ ਕੋਚ ਨਰੇਸ਼ ਦਹੀਆ ਵਲੋਂ ਦਾਇਰ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ…
ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਤਿਰੂਪਤੀ ਬਾਲਾ ਜੀ ਮੰਦਰ ਵਿਖੇ ਹੋਏ ਨਤਮਸਤਕ
ਸਪੋਰਟਸ ਡੈਕਸ- ਆਈਸੀਸੀ ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਜਿੱਤ ਦਾ ਰੱਥ ਰੁਕਣ ਦਾ ਨਾਮ ਨਹੀਂ ਲੈ…
ਓਲੰਪਿਕ ਖੇਡਣ ਜਾ ਰਹੇ ਐਥਲੀਟਾਂ ਨਾਲ PM ਮੋਦੀ ਨੇ ਕੀਤੀ ਗੱਲਬਾਤ, ਨੀਰਜ ਚੋਪੜਾ-ਪੀਵੀ ਸਿੰਧੂ ਜਿਹੇ ਸਟਾਰ ਖਿਡਾਰੀਆਂ ਤੋਂ ਜਾਣਿਆ ਤਿਆਰੀ ਦਾ ਅਨੁਭਵ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੁਲਾਈ ਦੇ ਆਖ਼ਰੀ ਹਫ਼ਤੇ ਵਿਚ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ 2024 ‘ਚ…