ਨਵੀਂ ਦਿੱਲੀ, 13 ਜੁਲਾਈ (ਦਲਜੀਤ ਸਿੰਘ)- ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਅੱਜ ਐਲਾਨ ਕੀਤਾ ਹੈ ਕਿ ਪੋਸਟ ਗ੍ਰੈਜੂਏਟ (ਨੀਟ ਪੀ.ਜੀ.) 2021 ਲਈ ਰਾਸ਼ਟਰੀ ਯੋਗਤਾ ਕਮ ਦਾਖਲਾ ਟੈਸਟ 11 ਸਤੰਬਰ, 2021 ਨੂੰ ਹੋਵੇਗਾ। ਮੰਡਾਵੀਆ ਨੇ ਟਵੀਟ ਕੀਤਾ, “ਅਸੀਂ 11 ਸਤੰਬਰ, 2021 ਨੂੰ ਨੀਟ ਪੀ.ਜੀ. ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ। ਮੈਡੀਕਲ ਚਾਹਵਾਨਾਂ ਨੂੰ ਮੇਰੀਆਂ ਸ਼ੁੱਭ ਕਾਮਨਾਵਾਂ!”
ਕੇਂਦਰੀ ਸਿਹਤ ਮੰਤਰੀ ਦੀ ਘੋਸ਼ਣਾ- ਨੀਟ ਪੀ.ਜੀ. 2021 ਦੀ ਪ੍ਰੀਖਿਆ 11 ਸਤੰਬਰ ਨੂੰ ਕੀਤੀ ਜਾਵੇਗੀ ਆਯੋਜਤ
