ਨਵੀਂ ਦਿੱਲੀ, 16 ਫਰਵਰੀ (ਬਿਊਰੋ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਉੱਤਰ ਪ੍ਰਦੇਸ਼ ਮੁਖੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਨਮਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਦੋਵੇਂ ਵਾਰਾਣਸੀ ਜਾ ਕੇ ਸੰਤ ਜੀ ਦੇ ਜਨਮ ਅਸਥਾਨ ’ਤੇ ਅੱਜ ਮੱਥਾ ਟੇਕਣਗੇ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਵਾਲੇ ਸੰਤ ਗੁਰੂ ਰਵਿਦਾਸ ਜੀ ਦੀ ਜਯੰਤੀ ’ਤੇ ਦਿਲੋਂ ਸ਼ੁੱਭਕਾਮਨਾਵਾਂ।’’
ਓਧਰ ਪਿ੍ਰਯੰਕਾ ਗਾਂਧੀ ਨੇ ਰਵਿਦਾਸ ਜੀ ਦੇ ਇਕ ਦੋਹੇ ਨੂੰ ਟਵੀਟ ਕੀਤਾ। ਉਨ੍ਹਾਂ ਨੇ ਅੱਗੇ ਕਿਹਾ, ‘‘ਹਰ ਸਾਲ ਵਾਂਗ ਅੱਜ ਦੇ ਦਿਨ ਵਾਰਾਣਸੀ ਸਥਿਤ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ’ਤੇ ਮੱਥਾ ਟੇਕਾਂਗੀ। ਅੱਜ ਭਰਾ ਨਾਲ ਜਾਣ ’ਚ ਹੋਰ ਵੀ ਖੁਸ਼ੀ ਹੋ ਰਹੀ ਹੈ।’’