ਚੰਡੀਗਡ਼੍ਹ : ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਚੰਡੀਗਡ਼੍ਹ ਦੇ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਸੂਬੇ ਦੀ ਨਵੀਂ ਕਾਰਜਕਾਰਨੀ ਤੇ ਮੋਹਰ ਲਗਾ ਦਿੱਤੀ ਹੈ, ਜਿਸ ਅਨੁਸਾਰ ਜਸਵੀਰ ਸਿੰਘ ਗੜੀ ਸੂਬਾਈ ਪ੍ਰਧਾਨ ਬਣੇ ਰਹਿਣਗੇ। ਇਸੀ ਤਰ੍ਹਾਂ ਵਿਧਾਇਕ ਨਛੱਤਰ ਪਾਲ ਸੂਬਾ ਇੰਚਾਰਜ ਹੋਣਗੇ। ਜਦਕਿ ਰਾਜਿੰਦਰ ਸਿੰਘ ਰਾਜ ਨਨਹੇੜੀਆ ਨੂੰ ਚੰਡੀਗਡ਼੍ਹ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
ਜਸਵੀਰ ਸਿੰਘ ਗੜੀ ਬਸਪਾ ਦੇ ਪ੍ਰਧਾਨ ਬਣੇ ਰਹਿਣਗੇ, ਨਵੀਂ ਕਾਰਜਕਾਰਨੀ ਦਾ ਐਲਾਨ
