‘ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗਾ’, ਗੈਂਗਸਟਰ ਨੇ ਆਮ ਆਦਮੀ ਪਾਰਟੀ ਦੇ ਨੇਤਾ ਤੋਂ ਮੰਗੀ 50 ਲੱਖ ਦੀ ਫਿਰੌਤੀ

ਅੰਮ੍ਰਿਤਸਰ। ਜ਼ਿਲ੍ਹੇ ਵਿੱਚ ਗੈਂਗਸਟਰਾਂ ਵੱਲੋਂ ਸਿਆਸਤਦਾਨਾਂ ਨੂੰ ਧਮਕੀਆਂ ਦੇਣ, ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਵੀਰਵਾਰ ਨੂੰ ਗੈਂਗਸਟਰਾਂ ਨੇ ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਢਿੱਲੋਂ ਨੂੰ ਫੋਨ ਕਰਕੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ।

ਸਾਬਕਾ ਕਾਂਗਰਸੀ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਨੂੰ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।ਸਾਬਕਾ ਵਿਧਾਇਕ ਨੇ ਇਸ ਸਬੰਧੀ ਥਾਣਾ ਬੀ ਡਿਵੀਜ਼ਨ ਵਿੱਚ ਸ਼ਿਕਾਇਤ ਦਿੱਤੀ ਹੈ। ‘ਆਪ’ ਆਗੂ ਨੂੰ ਦਿੱਤੀ ਧਮਕੀ ‘ਚ ਗੈਂਗਸਟਰਾਂ ਨੇ ਸਪੱਸ਼ਟ ਕਿਹਾ ਕਿ ਜੇਕਰ ਉਨ੍ਹਾਂ ਨੇ ਇਹ ਜਬਰੀ ਪੈਸੇ ਨਾ ਦਿੱਤੇ ਤਾਂ ਫਿਰੋਜ਼ਪੁਰ ‘ਚ ਉਨ੍ਹਾਂ ਨਾਲ ਜੋ ਹੋਇਆ ਉਹੀ ਹੋਵੇਗਾ। ਪਹਿਲਾਂ ਉਹ ਉਸਦੇ ਪਰਿਵਾਰ ਨੂੰ ਮਾਰ ਦੇਣਗੇ, ਫਿਰ ਉਸਨੂੰ ਮਾਰ ਦਿੱਤਾ ਜਾਵੇਗਾ।

ਸਰਹੱਦੀ ਪਿੰਡ ਅਟਾਰੀ ਦੇ ਕੋਕਾਕੋਲਾ ਕਾਰੋਬਾਰੀ ਕੋਲੋਂ ਗੈਂਗਸਟਾਰਾਂ ਵੱਲੋਂ ਫਿਰੋਤੀ ਮੰਗਣ ਤੋਂ ਸਤਾਏ ਆਮ ਆਦਮੀ ਪਾਰਟੀ ਵਰਕਰਾਂ ਸਮੇਤ ਅਟਾਰੀ ਵਾਸੀਆਂ ਨੇ ਅਟਾਰੀ ਬੱਸ ਸਟੈਂਡ ’ਤੇ ਅੰਤਰ-ਰਾਸ਼ਟਰੀ ਅਟਾਰੀ ਬਾਰਡਰ ਨੂੰ ਜਾਂਦੇ ਹਾਈਵੇ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਆਮ ਆਦਮੀ ਪਾਰਟੀ ਅਟਾਰੀ ਹਲਕੇ ਦੇ ਵਪਾਰੀ ਮੰਡਲ ਦੇ ਪ੍ਰਧਾਨ ਪੀੜਤ ਜਸਵਿੰਦਰ ਸਿੰਘ ਜੱਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੂੰ ਗੈਂਗਸਟਾਰਾਂ ਵੱਲੋਂ ਪਿਛਲੇ ਇਕ ਹਫਤੇ ਤੋਂ ਵਿਦੇਸ਼ੀ ਫੋਨ ਨੰਬਰ ਤੋਂ 50 ਲੱਖ ਦੀ ਫਿਰੋਤੀ ਮੰਗਣ ਦੀਆਂ ਧਮਕੀਆਂ ਆ ਰਹੀਆਂ ਹਨ, ਜਿਸ ਬਾਰੇ ਪੁੁਲਿਸ ਪ੍ਰਸ਼ਾਸਨ ਨੂੰ ਗੈਂਸਟਰਾਂ ਦੀਆਂ ਰਿਕਾਡਿੰਗਾਂ ਸਮੇਤ ਸਾਰੇ ਸਬੂਤ ਦੇ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਉਤਰ ਪ੍ਰਦੇਸ਼ ਦੇ ਮੱੁਖ ਮੰਤਰੀ ਯੋਗੀ ਦੀ ਤਰ੍ਹਾਂ ਗੈਂਗਵਾਦ ਖਤਮ ਕਰਨ ਲਈ ਕਰੜੇ ਕਦਮ ਚੁੱਕਣੇ ਪੈਣੇ ਹਨ। ਪੰਜਾਬ ਪੁਲਿਸ ਕਮਜ਼ੋਰ ਨਹੀਂ, ਦਲੇਰ ਹੈ ਪਰ ਪੁਲਿਸ ਨੂੰ ਪਾਵਰ ਦੇਣ ਦੀ ਲੋੜ ਹੈ। ਇਸੇ ਗੱਲਬਾਤ ਦੌਰਾਨ ਅੰਮ੍ਰਿਤਸਰ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾਉਣ ਦੀ ਵੀ ਮੰਗ ਉੱਠੀ ਤੇ ਕਿਹਾ ਇਸ ਵਕਤ ਜੇ ਪੰਜਾਬ ਦੇ ਗ੍ਰਹਿ ਮੰਤਰੀ ਕੁੰਵਰ ਵਿਜੇ ਪ੍ਰਤਾਪ ਹੁੰਦੇ ਤਾਂ ਪੰਜਾਬ ਦੀ ਤਸਵੀਰ ਹੀ ਕੁੱਝ ਹੋ ਹੋਣੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਾਰੋਬਾਰ ਠੱਪ ਹੋੋਇਆ ਪਿਆ ਹੈ। ਬੱਚੇ ਸਕੂਲ ਨਹੀਂ ਜਾ ਰਹੇ। ਜਸਵਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਹਾਲਾਤ ਇਨ੍ਹੇ ਖਰਾਬ ਹੋ ਚੁੱਕੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਵਿਗੜਣਗੇ ਜੋ ਵੀ ਪੰਜਾਬ ਵਿਚੋਂ ਨਿਕਲ ਕੇ ਵਿਦੇਸ਼ ਜਾ ਸਕਦਾ ਹੈ, ਨਿਕਲ ਜਾਵੇ। ਇਥੇ ਵਾਪਸ ਆਉਣ ਦਾ ਜਾਂ ਪੰਜਾਬ ਵਿਚ ਕਾਰੋਬਾਰ ਕਰਨ ਦਾ ਕੋਈ ਹਜ ਨਹੀਂ ਜੇ ਰਹਿ ਗਿਆ। ਪੰਡਿਤ ਰਾਮ ਨਿਵਾਸ ਪਾਠਿਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਉਸ ਨੂੰ ਵੀ ਗੈਂਗਸਟਾਰਾਂ ਵਲੋਂ ਫਿਰੋਤੀ ਲਈ ਲਿਖਤੀ ਰੂਪ ਵਿਚ ਚਿੱਠੀਆਂ ਮਿਲਦੀਆਂ ਰਹੀਆਂ ਹਨ ਤੇ ਇਸੇ ਦੌਰਾਨ ਉਸ ’ਤੇ ਗੈਂਗਸਟਾਰਾਂ ਵਲੋਂ ਹਮਲਾ ਵੀ ਕੀਤਾ ਗਿਆ, ਜਿਸ ਵਿਚ ਉਹ ਜ਼ਖਮੀ ਹੋਇਆ ਸੀ।

Leave a Reply

Your email address will not be published. Required fields are marked *