ਮੁਕੇਰੀਆਂ, ਬੀਤੇ ਦਿਨੀਂ ਓਮਾਨ ਦੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਣ ਮਗਰੋਂ ਲਾਪਤਾ ਹੋਏ ਚਾਲਕ ਦਲ ਦੇ 16 ਮੈਂਬਰਾਂ ਵਿੱਚ ਕੰਢੀ ਦੇ ਪਿੰਡ ਦੇਪੁਰ ਦਾ ਇੱਕ ਨੌਜਵਾਨ ਦੀਪਕ ਸਿੰਘ ਵੀ ਲਾਪਤਾ ਹੈ। ਪਿਤਾ ਕੇਵਲ ਸਿੰਘ ਅਤੇ ਮਾਤਾ ਸਵਿਤਾ ਦੇਵੀ ਨੇ ਦੱਸਿਆ ਕਿ ਬੀਤੀ ਯੂਏਈ ਤੋਂ ਯਮਨ ਲਈ ਰਵਾਨਾ ਹੋਏ ਸਮੁੰਦਰੀ ਜਹਾਜ਼ ਦੇ ਓਮਾਨ ਵਿਚ ਹਾਦਸਾਗ੍ਰਸਤ ਹੋ ਗਿਆ ਸੀ ਜਿਸਦੇ 6 ਕਰੂ ਮੈਂਬਰ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ 22 ਸਾਲਾ ਲੜਕਾ ਦੀਪਕ ਸਿੰਘ ਵੀ ਸ਼ਾਮਲ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਓਮਾਨ ਸਮੁੰਦਰੀ ਜਹਾਜ਼ ਹਾਦਸਾ; ਚਾਲਕ ਦਲ ‘ਚ ਦੇਪੁਰ ਦਾ ਨੌਜਵਾਨ ਲਾਪਤਾ
