ਲਖਨਊ, ਯੂਟਿਊਬਰ ਸਿਦਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਪਾਰਟੀਆਂ ਵਿਚ ਨਸ਼ੇ ਲਈ ਸੱਪ ਦੇ ਜ਼ਹਿਰ ਦੀ ਵਰਤੋਂ ਅਤੇ ਨਕਦੀ ਲੈਣਦੇਣ ਦੇ ਮਾਮਲੇ ਵਿਚ ਇਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਚ ਪੇਸ਼ ਹੋਇਆ। ਸੂਤਰਾਂ ਨੇ ਦੱਸਿਆ ਕਿ ਈਡੀ ਵੱਲੋਂ ਅਸ਼ੋਕ ਮਾਰਗ ਸਥਿਤ ਦਫ਼ਤਰ ਵਿਚ ਯਾਦਵ ਦੇ ਬਿਆਨ ਦਰਜ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਈਡੀ ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਦੇ ਗਾਇਕ ਰਾਹੁਲ ਯਾਦਵ ਤੋਂ ਪੁੱਛਗਿੱਛ ਕਰ ਚੁੱਕੀ ਹੈ।
ਮਨੀ ਲਾਂਡਰਿੰਗ ਮਾਮਲਾ: ਈਡੀ ਸਾਹਮਣੇ ਪੇਸ਼ ਹੋਇਆ ਐਲਵਿਸ਼ ਯਾਦਵ
