ਨਵੀਂ ਦਿੱਲੀ, 2 ਜੁਲਾਈ (ਦਲਜੀਤ ਸਿੰਘ)- ਬਿਹਾਰ ਦੇ ਸੀਤਾਮਾੜੀ ਦੇ ਰੀਗਾ ਥਾਣਾ ਖੇਤਰ ਵਿਚ ਸ਼ੁੱਕਰਵਾਰ ਦੁਪਹਿਰ ਇਕ ਘਰ ਦੀ ਇੱਕ ਪੁਰਾਣੀ ਕੰਧ ਡਿੱਗ ਗਈ ਅਤੇ ਇੱਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਭਰਾ-ਭੈਣ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਬੱਚੇ ਇਸਲਾਮਪੁਰ ਪਿੰਡ ਵਿਚ ਉਨ੍ਹਾਂ ਦੇ ਘਰ ਦੇ ਬਾਹਰ ਖੇਡ ਰਹੇ ਸਨ। ਇਸ ਦੌਰਾਨ ਮਕਾਨ ਦੀ ਇਕ ਪੁਰਾਣੀ ਕੰਧ ਡਿੱਗ ਗਈ, ਜਿਸ ਵਿਚ ਤਿੰਨ ਬੱਚੇ ਦੱਬ ਗਏ ਅਤੇ ਮੌਕੇ ‘ਤੇ ਹੀ ਇਨ੍ਹਾਂ ਦੀ ਮੌਤ ਹੋ ਗਈ ।
ਬਿਹਾਰ : ਘਰ ਦੀ ਕੰਧ ਡਿੱਗਣ ਨਾਲ 3 ਬੱਚਿਆਂ ਦੀ ਮੌਤ
