ਨਵੀਂ ਦਿੱਲੀ, ਦਿੱਲੀ ਐਨਸੀਆਰ ਵਿੱਚ ਮੌਨਸੂਨ ਤਿੰਨ ਦਿਨ ਤੋਂ ਬਾਅਦ ਮੌਨਸੂਨ ਮੁੜ ਸਰਗਰਮ ਹੋ ਗਈ। ਅੱਜ ਦੁਪਹਿਰ ਵੇਲੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਮੀਂਹ ਪਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤੇਜ਼ ਮੀਂਹ ਕਾਰਨ ਦਿਨ ਵੇਲੇ ਆਪਣੇ ਕੰਮਾਂ ਲਈ ਨਿਕਲੇ ਹੋਏ ਦੋ ਪਹੀਆ ਵਾਹਨ ਚਾਲਕਾਂ ਨੂੰ ਰਾਹ ਵਿੱਚ ਥਾਂ ਥਾਂ ਆਸਰਾ ਲੈਣ ਲਈ ਮਜਬੂਰ ਹੋਣਾ ਪਿਆ। ਖ਼ਾਸ ਕਰਕੇ ਖੰਭਿਆਂ ਉਪਰ ਚੱਲਦੀ ਮੈਟਰੋ ਦੀਆਂ ਲਾਈਨਾਂ ਹੇਠ ਮੋਟਰਸਾਈਕਲ ਸਕੂਟੀ ਵਾਲੇ ਮੀਂਹ ਤੋਂ ਬਚਣ ਲਈ ਖੜ੍ਹੇ ਦੇਖੇ ਗਏ। ਇਸ ਤੋਂ ਇਲਾਵਾ ਕਈ ਖੇਤਰਾਂ ਵਿਚ ਪਾਣੀ ਭਰਨ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ।
ਪੱਛਮੀ ਦਿੱਲੀ ਵਿੱਚ ਮੀਂਹ; ਗਰਮੀ ਤੋਂ ਰਾਹਤ
