ਜਲੰਧਰ – ਆਜ਼ਾਦੀ ਦਿਹਾੜੇ ਸਬੰਧੀ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਵੀਰਵਾਰ ਨੂੰ ਸੂਬਾ ਪੱਧਰੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਸਟੇਡੀਅਮ ਵਿਚ ਫੁੱਲ ਰਿਹਰਸਲ ਵੀ ਕਰਵਾਈ ਗਈ ਹੈ। ਅਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਝੰਡਾ ਲਹਿਰਾਉਣਗੇ। ਉਥੇ ਹੀ ਇਸ ਮੌਕੇ ਜਲੰਧਰ ਟ੍ਰੈਫਿਕ ਪੁਲਸ ਵੱਲੋਂ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਇਸ ਸਬੰਧੀ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ। ਆਮ ਪਬਲਿਕ ਅਤੇ ਵਾਹਨ ਚਾਲਕਾਂ ਦੀ ਸਹੂਲਤ ਲਈ ਸਟੇਡੀਅਮ ਨੂੰ ਲੱਗਦੇ ਰਸਤੇ, ਬੱਸ ਸਟੈਂਡ ਜਲੰਧਰ ਤੋਂ ਆਉਣ-ਜਾਣ ਵਾਲੀ ਸਵਾਰੀ ਬੱਸਾਂ/ਵ੍ਹੀਕਲਾਂ ਲਈ ਰੂਟ ਡਾਇਵਰਟ ਕੀਤੇ ਗਏ ਹਨ। ਇਸ ਦੇ ਇਲਾਵਾ ਸਮਾਗਮ ਵਿਚ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ।
ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ, ਆਮ ਵਾਹਨਾਂ ਲਈ ਕੁਝ ਰੂਟਾਂ ‘ਤੇ ਪਾਬੰਦੀ ਹੋਵੇਗੀ, ਜਿਸ ਵਿੱਚ ਡਾਇਵਰਸ਼ਨ ਕੀਤੇ ਗਏ ਹਨ। ਡਾਇਵਰਸ਼ਨ ਵਾਲੇ ਮੁੱਖ ਚੌਰਾਹਿਆਂ ਵਿੱਚ ਸਮਰਾ ਚੌਂਕ, ਗੀਤਾ ਮੰਦਰ ਚੌਂਕ, ਮਸੰਦ ਚੌਂਕ, ਰੈੱਡ ਕਰਾਸ ਮੋੜ, ਟੀ-ਪੁਆਇੰਟ ਖ਼ਾਲਸਾ ਸਕੂਲ ਅਤੇ ਪ੍ਰਤਾਪ ਪੁਰਾ ਮੋੜ ਸ਼ਾਮਲ ਹਨ।