ਨਵੀਂ ਦਿੱਲੀ : Weather Update: ਕਹਿਰ ਵਰ੍ਹਾਉਂਦੀ ਗਰਮੀ ਤੋਂ ਬਾਅਦ ਹੁਣ ਦਿੱਲੀ-NCR ਤੇ ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਨੂੰ ਬਾਰਿਸ਼ ਨਾਲ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਮੀਂਹ ਕਾਰਨ ਹੁੰਮਸ ਵਾਲੀ ਗਰਮੀ ਦਾ ਦੌਰ ਅਜੇ ਵੀ ਜਾਰੀ ਹੈ। ਦਿੱਲੀ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਨਾਲ ਸਵੇਰ ਦਾ ਮੌਸਮ ਕਾਫੀ ਸੁਹਾਵਣਾ ਰਿਹਾ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਧੁੱਪ ਤੇ ਹੁੰਮਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਉੱਤਰੀ ਭਾਰਤ ‘ਚ ਅਗਲੇ 2 ਦਿਨ ਪਵੇਗਾ ਭਾਰੀ ਮੀਂਹ, ਦੇਸ਼ ਦੇ ਇਨ੍ਹਾਂ ਸੂਬਿਆਂ ਲਈ IMD ਨੇ ਜਾਰੀ ਕੀਤਾ ਔਰੇਂਜ ਅਲਰਟ
