ਅੰਮ੍ਰਿਤਸਰ : ਥਾਣਾ ਕੋਤਵਾਲੀ ਦੀ ਪੁਲਿਸ ਨੇ ਯੋਗ ਦਿਵਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕੰਪਲੈਕਸ ਵਿੱਚ ਯੋਗਾ ਕਰਨ ਵਾਲੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ ਨੋਟਿਸ ਭੇਜ ਕੇ 30 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਉਹ ਉਕਤ ਮਿਤੀ ‘ਤੇ ਅੰਮ੍ਰਿਤਸਰ ਆ ਕੇ ਆਪਣਾ ਜਵਾਬ ਦੇਣ। ਦੂਜੇ ਪਾਸੇ ਫੈਸ਼ਨ ਡਿਜ਼ਾਈਨਰ ਅਰਚਨਾ ਨੇ ਐਸਜੀਪੀਸੀ ਵੱਲੋਂ ਦਰਜ ਕਰਵਾਈ ਐਫਆਈਆਰ ਵਾਪਸ ਲੈਣ ਦੀ ਮੰਗ ਕੀਤੀ ਹੈ।]
ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਅਜਿਹਾ ਨਹੀਂ ਕਰਦੀ ਤਾਂ ਉਹ ਆਪਣੀ ਕਾਨੂੰਨੀ ਟੀਮ ਨਾਲ ਲੜਾਈ ਲੜਨ ਲਈ ਤਿਆਰ ਹਨ। ਉਨ੍ਹਾਂ ਨੇ ਵੀਰਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਇਹ ਗੱਲ ਕਹੀ। ਜਾਰੀ ਕੀਤੇ ਗਏ ਵੀਡੀਓ ‘ਚ ਉਸ ਨੇ ਕਿਹਾ ਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। 21 ਜੂਨ ਨੂੰ ਜਦੋਂ ਉਹ ਯੋਗਾ ਕਰ ਰਹੀ ਸੀ ਤਾਂ ਕਿਸੇ ਸੇਵਾਦਾਰ ਨੇ ਉਸ ਨੂੰ ਨਹੀਂ ਰੋਕਿਆ। ਇੰਨਾ ਹੀ ਨਹੀਂ ਉਸ ਦੀ ਫੋਟੋ ਖਿੱਚਣ ਵਾਲਾ ਵੀ ਸਰਦਾਰ ਜੀ ਸੀ। ਬਹੁਤ ਸਾਰੇ ਸਿੱਖ ਵੀ ਉਥੇ ਖੜ੍ਹੇ ਸਨ, ਉਨ੍ਹਾਂ ਨੂੰ ਕਿਸੇ ਨੇ ਨਹੀਂ ਰੋਕਿਆ। ਉਸ ਦੇ ਵਿਸ਼ਵਾਸ ਨੂੰ ਬਿਲਕੁਲ ਵੀ ਠੇਸ ਨਹੀਂ ਪਹੁੰਚੀ। ਉਸ ਨੇ ਕਿਹਾ ਕਿ ਉਸ ਨੇ ਕੁਝ ਗਲਤ ਨਹੀਂ ਕੀਤਾ ।