ਕਰਾਚੀ : ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ ਅੱਤ ਦੀ ਗਰਮੀ ਕਾਰਨ ਪਿਛਲੇ ਚਾਰ ਦਿਨਾਂ ਵਿੱਚ 450 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਪ੍ਰਮੁੱਖ ਐਨਜੀਓ ਈਧੀ ਫਾਊਂਡੇਸ਼ਨ ਨੇ ਬੁੱਧਵਾਰ ਨੂੰ ਇਹ ਦਾਅਵਾ ਕੀਤਾ।
ਪਾਕਿਸਤਾਨ ਦਾ ਬੰਦਰਗਾਹ ਸ਼ਹਿਰ ਕਰਾਚੀ ਸ਼ਨੀਵਾਰ ਤੋਂ ਹੀ ਗਰਮੀ ਦੀ ਲਪੇਟ ‘ਚ ਹੈ। ਬੁੱਧਵਾਰ ਨੂੰ ਪਾਰਾ ਲਗਾਤਾਰ ਤੀਜੇ ਦਿਨ 40 ਡਿਗਰੀ ਨੂੰ ਪਾਰ ਕਰ ਗਿਆ, ਜੋ ਕਿ ਤੱਟਵਰਤੀ ਖੇਤਰਾਂ ਲਈ ਬਹੁਤ ਜ਼ਿਆਦਾ ਤਾਪਮਾਨ ਹੈ। ਫਾਊਂਡੇਸ਼ਨ ਦੇ ਮੁਖੀ ਫੈਜ਼ਲ ਈਧੀ ਨੇ ਕਿਹਾ ਕਿ ਸਾਡੇ ਕੋਲ ਕਰਾਚੀ ਵਿੱਚ ਚਾਰ ਮੁਰਦਾਘਰ ਹਨ। ਲਾਸ਼ਾਂ ਰੱਖਣ ਲਈ ਕੋਈ ਥਾਂ ਨਹੀਂ ਬਚੀ।