ਤੜਕਸਾਰ ਗੜ੍ਹਸ਼ੰਕਰ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ ਉਪਰੰਤ 2 ਮੁਲਜ਼ਮ ਕੀਤੇ ਕਾਬੂ

ਗੜ੍ਹਸ਼ੰਕਰ – ਗੜ੍ਹਸ਼ੰਕਰ ਦੇ ਪਿੰਡ ਬਾਰਾਪੁਰ ਤੋਂ ਕੁਨੈਲ ਰੋਡ ਉੱਤੇ ਸ਼ੁੱਕਰਵਾਰ ਸਵੇਰੇ ਹੋਏ ਪੁਲਿਸ ਮੁਕਾਬਲੇ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜਾਣਕਾਰੀ ਦਿੰਦਿਆਂ ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਦੱਸਿਆ ਕਿ ਗੜ੍ਹਸ਼ੰਕਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋ ਸ਼ੱਕੀ ਮੋਟਰਸਈਕਲ ਸਵਾਰ ਇਲਾਕੇ ਵਿੱਚ ਘੁੰਮ ਰਹੇ ਹਨ। ਜਿਸ ‘ਤੇ ਪੁਲਿਸ ਵੱਲੋਂ ਐੱਸਐੱਚਓ ਗਗਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਗਈ ਸੀ।

ਪੁਲਿਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਨ੍ਹਾਂ ਪੁਲਿਸ ਪਾਰਟੀ ਉੱਤੇ ਫਾਇਰ ਕਰ ਦਿੱਤਾ ਜੋ ਕਿ ਇੱਕ ਪੁਲਿਸ ਮੁਲਾਜ਼ਮ ਜਿਸਨੇ ਬੁਲਟ ਪ੍ਰੂਫ ਜੈਕਟ ਪਾਈ ਹੋਈ ਸੀ ਦੇ ਲੱਗਾ ਅਤੇ ਦੂਸਰਾ ਪੁਲਿਸ ਦੀ ਗੱਡੀ ਵਿੱਚ ਲੱਗਾ। ਜਵਾਬ ਵਿੱਚ ਪੁਲਿਸ ਵੱਲੋਂ ਫਾਇਰ ਕੀਤਾ ਗਿਆ, ਜੋ ਕਿ ਇੱਕ ਮੁਲਜ਼ਮ ਦੀ ਲੱਤ ਵਿੱਚ ਲੱਗਾ, ਜਿਸ ਕਾਰਨ ਇੱਕ ਮੁਲਜ਼ਮ ਫੱਟੜ ਹੋ ਗਿਆ, ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਫੜੇ ਗਏ ਮੁਲਜ਼ਮਾਂ ਵਿੱਚ ਜਗਪਾਲ ਕੰਨੂ ਵਾਸੀ ਬੱਸੀ ਵਜ਼ੀਰ ਥਾਣਾ ਹਰਿਆਣਾ ਅਤੇ ਸਿੰਮੂ ਵਾਸੀ ਇਬਰਾਹੀਮਪੁਰ ਥਾਣਾ ਗੜ੍ਹਸ਼ੰਕਰ ਹਨ। ਉਨ੍ਹਾਂ ਦੱਸਿਆ ਕਿ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Leave a Reply

Your email address will not be published. Required fields are marked *