ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਤੇ ਝੱਖੜ ਕਾਰਨ ਕਈ ਇਲਾਕਿਆਂ ‘ਚ ਬਿਜਲੀ ਦੇ ਖੰਭੇ, ਟਾਵਰ ਡਿੱਗ ਗਏ ਤੇ ਦਰੱਖਤ ਪੁੱਟੇ ਗਏ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਤੇ ਝੱਖੜ ਕਾਰਨ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਪਟਿਆਲਾ ਅਤੇ ਲੁਧਿਆਣਾ ਦੇ ਕਈ ਇਲਾਕਿਆ ’ਚ ਬਿਜਲੀ ਗੁੱਲ ਰਹੀ। ਲੁਧਿਆਣਾ ਦੀ ਘੁਮਾਰ ਮੰਡੀ ਅਤੇ ਸਿਵਲ ਲਾਈਨ ਵਿੱਚ 8-10 ਘੰਟੇ ਤੋਂ ਵੱਧ ਸਮੇਂ ਤੋਂ ਬਿਜਲੀ ਨਹੀਂ ਅਤੇ ਵੋਲਟੇਜ ਵਿੱਚ ਉਤਰਾਅ-ਚੜ੍ਹਾਅ ਰਿਹਾ। ਸਾਹਨੇਵਾਲ ਖੇਤਰ ਵਿੱਚ 62 ਬਿਜਲੀ ਦੇ ਖੰਭੇ ਤੇਜ਼ ਹਨੇਰੀ ਕਾਰਨ ਡਿੱਗ ਗਏ, ਜਿਸ ਕਾਰਨ ਸਾਹਨੇਵਾਲ, ਗਿਆਸਪੁਰਾ ਅਤੇ ਕੰਗਣਵਾਲ ਖੇਤਰਾਂ ਵਿੱਚ ਬਿਜਲੀ ਨਹੀਂ। ਸ਼ਹਿਰ ਦੇ ਇਲਾਕਿਆਂ ਵਿੱਚ ਦਰੱਖਤ ਡਿੱਗਣ ਨਾਲ ਤਾਰਾਂ ਟੁੱਟ ਗਈਆਂ ਅਤੇ ਕਈ ਘੰਟੇ ਬਿਜਲੀ ਨਹੀਂ ਆਈ। ਪਟਿਆਲਾ ਦੇ ਕਈ ਇਲਾਕਿਆਂ ’ਚ ਰਾਤ ਨੂੰ ਬਿਜਲੀ ਗੁੱਲ ਰਹੀ।
Related Posts
ਕਪੂਰਥਲਾ ਕੇਂਦਰੀ ਜੇਲ੍ਹ ’ਚ ਚੈਕਿੰਗ ਦੌਰਾਨ 6 ਮੋਬਾਇਲ ਤੇ ਸਿਮ ਬਰਾਮਦ, 7 ਹਵਾਲਾਤੀਆਂ ਵਿਰੁੱਧ ਮਾਮਲਾ ਦਰਜ
ਕਪੂਰਥਲਾ- ਬੀਤੀ ਰਾਤ ਕੇਂਦਰੀ ਜੇਲ੍ਹ ਜਲੰਧਰ ਅਤੇ ਕਪੂਰਥਲਾ ’ਚ ਸੀ. ਆਰ. ਪੀ. ਐੱਫ਼. ਅਤੇ ਜੇਲ੍ਹ ਪੁਲਸ ਨੇ ਚਲਾਈ ਸਾਂਝੀ ਚੈਕਿੰਗ…
ਆਰਜੀ ਕਰ ਮਾਮਲਾ (RG Kar Hospital): 50 ਸੀਨੀਅਰ ਡਾਕਟਰਾਂ ਨੇ ਅਸਤੀਫ਼ਾ ਦਿੱਤਾ
ਕੋਲਕਾਤਾ, ਆਰਜੀ ਕਰ ਹਸਪਤਾਲ ਦੇ ਜੂਨੀਅਰ ਡਾਕਟਰਾਂ ਦਾ ਸਹਿਯੋਗ ਦਿੰਦਿਆਂ 50 ਸੀਨੀਅਰ ਡਾਕਟਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਕੋਲਕਾਤਾ ਪੁਲੀਸ…
ਪੰਜਾਬ ਵਜ਼ਾਰਤ ਵਲੋਂ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ
ਚੰਡੀਗੜ੍ਹ, 11 ਮਾਰਚ -ਪੰਜਾਬ ਵਜ਼ਾਰਤ ਨੇ ਸਾਲ 2023-24 ਦੀ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿਤੀ ਹੈ ਤੇ ਇਸ ਸਬੰਧੀ ਫੈਸਲਾ…