ਅੰਮ੍ਰਿਤਸਰ ਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਜਾਰੀ

ਰਮਦਾਸ- ਅੰਮ੍ਰਿਤਸਰ ਦੇ ਸਰਹੱਦੀ ਕਸਬਾ ਰਮਦਾਸ ਦੇ ਨਾਲ ਲੱਗਦੇ 14 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਪ੍ਰਸ਼ਾਸਨ ਨੇ ਜਾਰੀ ਕਰ ਦਿੱਤੇ ਹਨ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਲਗਾਤਾਰ ਹੋ ਰਹੀ ਬਰਸਾਤ ਅਤੇ ਰਾਵੀ ਦਰਿਆ ਵਿਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਹਿਸੀਲਦਾਰ ਅਜਨਾਲਾ, ਬੀ.ਡੀ.ਪੀ.ਓ ਰਮਦਾਸ ਤੇ ਨਾਇਬ ਤਹਿਸੀਲਦਾਰ ਰਮਦਾਸ ਨੂੰ ਰਾਵੀ ਦਰਿਆ ਨਾਲ ਲੱਗਦੇ 14 ਪਿੰਡਾਂ ਜਿੰਨ੍ਹਾਂ ਵਿਚ ਘੋਨੇਵਾਲਾ, ਨਿੱਸੋਕੇ, ਪੰਜਗਰਾਈ ਵਾਹਲਾ, ਘੁਬਰਾਏ, ਰੂੜੇਵਾਲ, ਦਰਿਆ ਮੂਸਾ, ਮਲਕਪੁਰ, ਗਿੱਲਾਂਵਾਲੀ, ਬੇਦੀ ਛੰਨਾ, ਕੋਟ ਰਜਾਦਾ, ਚਾਹੜਪੁਰ, ਕਮੀਰਪੁਰਾ, ਬੱਲ ਲੱਭੇ ਦਰਿਆ, ਸਾਹੇਵਾਲਾ ਸ਼ਾਮਲ ਹਨ, ਨੂੰ ਖਾਲੀ ਕਰਵਾਉਣ ਦੇ ਆਦੇਸ਼ ਦੇ ਦਿੱਤੇ ਗਏ ਹਨ।
ਇਸ ਦੇ ਨਾਲ ਇਹ ਵੀ ਆਦੇਸ਼ ਜਾਰੀ ਕੀਤੇ ਹਨ ਕਿ ਇਨ੍ਹਾਂ ਦਿਨਾਂ ਦੌਰਾਨ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਨਹੀਂ ਹੋਵੇਗਾ ਅਤੇ ਨਾ ਹੀ ਆਪਣੇ ਫੋਨ ਬੰਦ ਕਰੇਗਾ ਤੇ ਹਰੇਕ ਨੰਬਰ ਨੂੰ ਅਟੈਂਡ ਕਰੇਗਾ।

Leave a Reply

Your email address will not be published. Required fields are marked *