ਪਟਿਆਲਾ : ਸ਼ਹਿਰ ਦੇ ਛੋਟੀ ਬਾਰਾਦਰੀ ਬਾਜ਼ਾਰ ਵਿਚ ਲੱਗੀਆਂ ਕੱਪੜਿਆਂ ਦੀਆਂ ਫੜੀਆਂ ਨੂੰ ਭਿਆਨਕ ਅੱਗ ਲਗ ਗਈ। ਲੱਕੜਾਂ ਤੇ ਤਰਪਾਲਾਂ ਦੀਆਂ ਨਾਲ ਨਾਲ ਬਣੀਆਂ ਕਰੀਬ 6 ਫੜੀਆਂ ਅੱਗ ਦੀ ਚਪੇਟ ਵਿਚ ਆ ਗਈਆਂ ਤੇ ਪਲਾਂ ਵਿਚ ਹੀ ਸਾਰਾ ਸਮਾਨ ਸੁਆਹ ਹੋ ਗਿਆ। ਹਾਲਾਂਕਿ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪੁੱਜੀਆਂ ਪਰ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਿਆ ਸੀ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ।
ਕੱਪੜਿਆਂ ਦੀਆਂ ਫੜੀਆਂ ਨੂੰ ਲੱਗੀ ਅੱਗ, ਸੜ ਕੇ ਹੋਈਆਂ ਸੁਆਹ
