‘ਪੰਜਾਬੀ ‘ਚ ਕਿਉਂ ਨਹੀਂ ਹੁੰਦੀ ਅਗਨੀਵੀਰ ਪ੍ਰੀਖਿਆ…’, ਪ੍ਰਤਾਪ ਸਿੰਘ ਬਾਜਵਾ ਬੋਲੇ- ਸਰਕਾਰ ਬਣੀ ਤਾਂ ਬੰਦ ਕਰਾਂਗੇ ਯੋਜਨਾ

ਜਲੰਧਰ : ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਕਿਹਾ ਹੈ ਕਿ ਜੇਕਰ ਕੇਂਦਰ ‘ਚ ਆਈਐਨਡੀਆਈਏ ਗਠਜੋੜ (INDI Alliance) ਦੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ‘ਅਗਨੀਵੀਰ ਯੋਜਨਾ’ (Agniveer Scheme) ਬੰਦ ਕਰ ਦਿੱਤੀ ਜਾਵੇਗੀ। ਉਹ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਤਿੰਨ ਸੇਵਾਮੁਕਤ ਫ਼ੌਜੀ ਅਧਿਕਾਰੀ ਮੌਜੂਦ ਸਨ।\

ਬਾਜਵਾ ਨੇ ਕਿਹਾ ਕਿ ਜਦੋਂ ਕੇਂਦਰ ‘ਚ ਸਾਡੀ ਸਰਕਾਰ ਸੀ ਤਾਂ 18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਫੌਜ ‘ਚ ਭਰਤੀ ਕੀਤਾ ਜਾਂਦਾ ਸੀ। ਉਹ ਘੱਟੋ-ਘੱਟ 18 ਸਾਲ ਦੇਸ਼ ਦੀ ਸੇਵਾ ਕਰਦਾ ਸੀ। ਹੁਣ ਭਾਜਪਾ ਨੇ ਇਸ ਨੂੰ ਘਟਾ ਕੇ ਸਿਰਫ਼ ਚਾਰ ਸਾਲ ਕਰ ਦਿੱਤਾ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਰਗੇ ਸੂਬਿਆਂ ਨੂੰ ‘ਅਗਨੀਵੀਰ’ ਸਕੀਮ ਕਾਰਨ ਨੁਕਸਾਨ ਝੱਲਣਾ ਪਿਆ ਹੈ। ਪੰਜਾਬੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੈ।

Leave a Reply

Your email address will not be published. Required fields are marked *