Farmer Protest: ਢਾਬੀ ਗੁੱਜਰਾਂ ਬਾਰਡਰ ‘ਤੇ ਠੰਢ ਤੋਂ ਬਚਣ ਲਈ ਕਿਸਾਨ ਵਰਤ ਰਹੇ ਨੇ ਆਧੁਨਿਕ ਯੰਤਰ

ਪਾਤੜਾਂ, Farmer Protest: ਢਾਬੀ ਗੁਜਰਾਂ ਬਾਰਡਰ ‘ਤੇ ਕੇਂਦਰ ਸਰਕਾਰ ਵੱਲੋਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਦਿਆਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨ ਅਤੇ ਰਾਤ ਸਮੇਂ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਤੋਂ ਬਚਾਉਣ ਲਈ ਨਿੱਘ ਦੇਣ ਵਾਲਾ ਇੱਕ ਆਧੁਨਿਕ ਯੰਤਰ ਵਰਤਿਆ ਜਾ ਹੈ। ਇਹ ਯੰਤਰ ਇੰਨੀ ਗਰਮੀ ਪੈਦਾ ਕਰਦਾ ਹੈ ਕਿ ਇਸ ਦੇ ਚਲਦਿਆਂ ਪੰਜ-ਪੰਜ ਮੀਟਰ ਦੂਰੀ ਤੱਕ ਠੰਢ ਨਹੀਂ ਲੱਗਦੀ।

ਰਾਤ ਨੂੰ ਕਿਸਾਨ ਸਟੇਜ ਵਾਲੀ ਥਾਂ ‘ਤੇ ਪੰਡਾਲ ਵਿੱਚ ਆਸਾਨੀ ਨਾਲ ਸੁੱਤੇ ਰਹਿੰਦੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਇਹ ਯੰਤਰ ਗੈਸ ਸਿਲੰਡਰ ‘ਤੇ ਚਲਦਾ ਹੈ। ਇਸ ’ਚ ਇੱਕ ਵੱਡੀ ਪਾਇਪ ਉੱਤੇ ਬਰਨਰ ਫਿੱਟ ਕਰਕੇ ਸੇਕ ਨੂੰ ਉੱਪਰ ਜਾਣ ਤੋਂ ਰੋਕਣ ਲਈ ਇੱਕ ਤਵੀ ਲਾਈ ਹੋਈ ਹੈ, ਜਿਸ ਕਾਰਨ ਸੇਕ ਦੂਰ ਦੂਰ ਤੱਕ ਫੈਲਦਾ ਹੈ ਤੇ ਕਿਸਾਨਾਂ ਨੂੰ ਠੰਢ ਨਹੀਂ ਲੱਗਦੀ। ਇਸ ਤਵੀ ਕਾਰਨ ਇਹ ਖੁੰਬ ਵਾਂਗ ਦਿਖਾਈ ਦਿੰਦਾ ਹੈ ਤੇ ਇਸੇ ਕਾਰਨ ਇਸ ਨੂੰ ਮਸ਼ਰੂਮ ਗੈਸ ਹੀਟਰ (Mushroom gas heater) ਆਖਿਆ ਜਾਂਦਾ ਹੈ। ਉਂਝ ਇਸ ਨੂੰ ਖੁੱਲ੍ਹੀਆਂ ਥਾਵਾਂ ’ਤੇ (outdoor) ਹੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

Leave a Reply

Your email address will not be published. Required fields are marked *