ਲੁਧਿਆਣਾ। ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਪੂਰੇ ਜੋਸ਼ ਨਾਲ ਲੁਧਿਆਣਾ ਵਿੱਚ ਦਾਖਲ ਹੋਏ। ਸਨਅਤੀ ਸ਼ਹਿਰ ਵਿੱਚ ਪੈਰ ਧਰਦਿਆਂ ਹੀ ਰਾੜਾ ਵੜਿੰਗ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਨੂੰ ਚੁਣੌਤੀ ਦਿੱਤੀ। ਉਨ੍ਹਾਂ ਨਾਮ ਲਏ ਬਿਨਾਂ ਕਿਹਾ ਕਿ ਇਹ ਵਫ਼ਾਦਾਰੀ ਅਤੇ ਗਦਾਰੀ ਦੀ ਲੜਾਈ ਹੈ।
ਲੁਧਿਆਣਾ ਦੇ ਲੋਕ ਭਰੋਸੇ ‘ਤੇ ਹੀ ਆਪਣੀ ਮਨਜ਼ੂਰੀ ਦੀ ਮੋਹਰ ਲਗਾਉਣਗੇ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨੁਮਾਇੰਦੇ ਦਾ ਕਿਰਦਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਰਾਜਾ ਨੇ ਬਿੱਟੂ ਦੀ ਤੁਲਨਾ ਅਜ਼ਾਦੀ ਸਮੇਂ ਦੇ ਗੱਦਾਰ ਵਜੋਂ ਵੀ ਕਰਦਿਆਂ ਕਿਹਾ ਕਿ ਜੇਕਰ ਉਸ ਸਮੇਂ ਦੇਸ਼ ਧ੍ਰੋਹੀ ਤੇ ਗੱਦਾਰ ਨਾ ਹੁੰਦੇ ਤਾਂ ਭਗਤ ਸਿੰਘ ਵਰਗੇ ਸੂਰਬੀਰਾਂ ਨੂੰ ਸ਼ਹਾਦਤ ਨਾ ਦੇਣੀ ਪੈਂਦੀ। ਉਨ੍ਹਾਂ ਕਿਹਾ ਕਿ ਬਿੱਟੂ ਹੁਣ ਰਾਜਾ ਵੜਿੰਗ ’ਤੇ ਆ ਗਿਆ ਹੈ।