ਐੱਸਏਐੱਸ ਨਗਰ: ਸ਼੍ਰੋਮਣੀ ਅਕਾਲੀ ਦੇ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਲਈ 2024 ਦੀ ਲੋਕ ਸਭਾ ਚੋਣ ਔਕੜਾਂ ਭਰੀ ਹੋ ਸਕਦੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਸ ਤਰ੍ਹਾਂ ਬਿਖਰੀ ਹੈ, ਉਸ ਦੀ ਉਲਝੀ ਹੋਈ ਤਾਣੀ ਸੁਲਝਾਉਣ ’ਚ ਪਾਰਟੀ ਤੇ ਖ਼ੁਦ ਚੰਦੂਮਾਜਰਾ ਨਾਕਾਮਯਾਬ ਰਹੇ ਹਨ। ਵਜ੍ਹਾ ਸਾਫ਼ ਹੈ ਕਿ ਪਾਰਟੀ ਦੀ ਮੋਹਾਲੀ ਵਿਚ ਅੰਦਰੂਨੀ ਫੁੱਟ ਤੇ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਵਰਕਰ ਜਾਂ ਤਾਂ ਨਾਰਾਜ਼ ਘਰ ਬੈਠੇ ਹਨ ਜਾਂ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਦੂਜੀਆਂ ਪਾਰਟੀਆਂ ’ਚ ਚਲੇ ਗਏ। ਮੌਜੂਦਾ ਹਾਲਾਤ ਇਹ ਹਨ ਕਿ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਦੀ ਹਾਲੇ ਤਕ ਚੰਦੂਮਾਜਰਾ ਦੇ ਪ੍ਰੋਗਰਾਮਾਂ ’ਚ ਹਾਜ਼ਰੀ ਨਾਦਾਰਦ ਹੈ। ਇਹੀ ਹਾਲ ਇਸਤਰੀ ਅਕਾਲੀ ਦੀ ਪ੍ਰਧਾਨ ਕੁਲਦੀਪ ਕੌਰ ਕੰਗ ਦਾ ਵੀ ਹੈ ਜੋ ਨਾ ਤਾਂ ਗੁਰਦੁਆਰਾ ਸਿੰਘਾਂ ਸ਼ਹੀਦਾਂ ਵਾਲੇ ਪ੍ਰੋਗਰਾਮ ਤੇ ਨਾ ਹੁਣ ਤੱਕ ਕੀਤੇ ਹੋਰ ਛੋਟੇ-ਵੱਡੇ ਪ੍ਰੋਗਰਾਮਾਂ ’ਚ ਦਿਖਾਈ ਦਿੱਤੇ। ਇਸ ਲਈ ਸਾਲ 2014 ਵਿਚ ਵੱਡੇ ਪੱਧਰ ’ਤੇ ਪਾਰਟੀ ਵਰਕਰ ਤਬਕੇ ਨਾਲ ਜਿੱਤ ਦਰਜ ਕਰਨ ਵਾਲੇ ਚੰਦੂਮਾਜਰਾ ਵਾਸਤੇ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਤਾਂ ਮੁਸ਼ੱਕਤ ਕਰਨੀ ਹੀ ਹੋਵੇਗੀ, ਬਲਕਿ ਟੁੱਟ ਚੁੱਕੇ ਕਾਡਰ ਨੂੰ ਸਮੇਟਣ ਵਾਸਤੇ ਵੀ ਤਰੱਦਦ ਕਰਨੀ ਹੋਵੇਗੀ।
Related Posts
ਇਤਿਹਾਸ ਵਿਚ ਅੱਜ ਦਾ ਦਿਹਾੜਾ 17 ਜੂਨ
1662 ਭਾਈ ਸਾਹਿਬ ਸਿੰਘ ਜੀ ਦਾ ਜਨਮ ਬਿਦਰ (ਕਰਨਾਟਕ ਸਤੇ) ਵਿਖੇ ਪਿਤਾ ਚਮਨ ਅਤੇ ਮਾਤਾ ਸੋਨਾ ਭਾਈ ਦੇ ਘਰ ਹੋਇਆ।…
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਮੁੜ ਆਰੰਭਣ ਦਾ ਫੈਸਲਾ ਕੀਤਾ
ਅੰਮ੍ਰਿਤਸਰ, 20 ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ…
ਸਿਮਰਨਜੀਤ ਸਿੰਘ ਮਾਨ ਵਲੋਂ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ ਦੀ ਮੰਗ
ਅੰਮ੍ਰਿਤਸਰ, 16 ਸਤੰਬਰ (ਦਲਜੀਤ ਸਿੰਘ)- ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਏ ਜਾਣ…