ਨਵੀਂ ਦਿੱਲੀ, 19 ਫਰਵਰੀ
ਦੇਸ਼ ’ਚ ਚੀਨੀ ਉਤਪਾਦਨ ਚਾਲੂ ਮਾਰਕੀਟਿੰਗ ਸਾਲ 2023-24 ਵਿਚ 15 ਫਰਵਰੀ ਤੱਕ 2.48 ਫੀਸਦੀ ਘਟ ਕੇ 2.236 ਕਰੋੜ ਟਨ ਰਹਿ ਗਿਆ। ਪਿਛਲੇ ਸਾਲ ਦੀ ਇਸੇ ਮਿਆਦ ‘ਚ ਇਹ 2.293 ਕਰੋੜ ਟਨ ਸੀ। ਚੀਨੀ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਉਦਯੋਗਿਕ ਸੰਸਥਾ ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸ਼ਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ 2023-24 ਮਾਰਕੀਟਿੰਗ ਸਾਲ ਵਿੱਚ ਚੀਨੀ ਦਾ ਉਤਪਾਦਨ 10 ਪ੍ਰਤੀਸ਼ਤ ਘਟ ਕੇ 3.305 ਕਰੋੜ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 3.662 ਮਿਲੀਅਨ ਟਨ ਸੀ।