ਹਰਿਆਣਾ- ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਇੱਥੇ 20 ਫਰਵਰੀ ਤੋਂ ਸ਼ੁਰੂ ਹੋਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸੈਸ਼ਨ ਨੂੰ 2 ਹਿੱਸਿਆਂ ‘ਚ ਆਯੋਜਿਤ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ। ਰਾਜ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਖੱਟੜ ਨੇ ਕਿਹਾ,”ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋਵੇਗਾ।”
ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਅਤੇ ਫਿਰ ਇਸ ‘ਤੇ ਚਰਚਾ ਹੋਵੇਗੀ, ਜਿਸ ਤੋਂ ਬਾਅਦ ਬਜਟ ਪੇਸ਼ ਕੀਤਾ ਜਾਵੇਗਾ। ਸੈਸ਼ਨ ਦਾ ਪਹਿਲਾ ਪੜਾਅ 20 ਤੋਂ 23 ਜਨਵਰੀ ਤੱਕ ਚੱਲੇਗਾ ਤਾਂ ਉੱਥੇ ਹੀ ਮਾਰਚ 16 ਤੋਂ 21 ਤੱਕ ਸੈਸ਼ਨ ਦਾ ਦੂਜਾ ਪੜਾਅ ਹੋਵੇਗਾ। ਉੱਥੇ ਹੀ 24 ਫਰਵਰੀ ਤੋਂ 15 ਮਾਰਚ ਤੱਕ 12 ਦਿਨਾਂ ਲਈ ਛੁੱਟੀ ਰਹੇਗੀ।