ਚੰਡੀਗੜ੍ਹ,18 ਅਗਸਤ (ਦਲਜੀਤ ਸਿੰਘ)- ਉਲੰਪਿਕ ਵਿਚ ਨੇਜਾ ਸੁੱਟਣ(ਜੈਵਲਿਨ ਥ੍ਰੋਅਰ) ਮੁਕਾਬਲੇ ਵਿਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਨੇ ਅੱਜ ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟਰ ਵਲੋਂ ਇਸ ਮੌਕੇ ਨੀਰਜ ਚੋਪੜਾ ਨੂੰ ਹਰਿਆਣਾ ਵਿਚ ਉਲੰਪਿਕਸ ਲਈ ਅਥਲੀਟਾਂ ਨੂੰ ਤਿਆਰ ਕਰਨ ਲਈ ਪੰਚਕੂਲਾ ਵਿਚ ‘ਸੈਂਟਰ ਆਫ ਆਕਸੀਲੇਂਸ ਫੋਰ ਓਲੰਪਿਕਸ ਫੌਰ ਏਥਲੈਟਿਕਸ’ ਦਾ ਮੁਖੀ ਬਣਨ ਦੀ ਪੇਸ਼ਕਸ਼ ਕੀਤੀ|
ਜਿਸ ਨੂੰ ਸਥਾਪਿਤ ਕਰਨ ਦੀ ਗੱਲ ਕਹਿ ਜਾ ਰਹੀ ਹੈ | ਨੀਰਜ ਚੋਪੜਾ ਦਾ ਕਹਿਣਾ ਸੀ ਕਿ ਉਹ ਇਸ ਬਾਰੇ ਸੋਚੇਗਾ ਅਤੇ ਦੇਸ਼ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਪੂਰੀ ਕੋਸ਼ਸ਼ਿ ਕਰੇਗਾ | ਚੋਪੜਾ ਦਾ ਕਹਿਣਾ ਸੀ ਕਿ ਉਸ ਦਾ ਟੀਚਾ ਅਗਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਵਿਚ ਤਗਮਾ ਲਿਆਉਣਾ ਹੈ |