ਸਿਰਸਾ, 17 ਅਗਸਤ (ਪ੍ਰਭੂ ਦਿਆਲ)- ਕਰੋਨਾ ਮਹਾਂਮਾਰੀ ਦੇ ਚਲਦਿਆਂ ਗਰੀਬ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ 18 ਤੇ 19 ਅਗਸਤ ਨੂੰ ਅੰਨ ਪੂਰਨਾ ਉਤਸਵ ਮਨਾਇਆ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪੰਜ ਕਿਲੋ ਕਣਕ ਹਰਿਆਣਾ ਸਰਕਾਰ ਵੱਲੋਂ ਤੇ ਪੰਜ ਕਿਲੋ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੇ ਫੋਟੋ ਵਾਲੇ ਥੈਲਿਆਂ ਵਿੱਚ ਗਰੀਬਾਂ ਨੂੰ ਕਣਕ ਦਿੱਤੀ ਜਾਵੇਗੀ। ਪਿੰਡਾਂ ਤੇ ਸ਼ਹਿਰਾਂ ਵਿੱਚ ਡਿਪੂਆਂ ਨੂੰ ਪੂਰੀ ਤਰ੍ਹਾਂ ਸਜਾਇਆ ਜਾ ਰਿਹਾ ਹੈ।