ਜਾਮਨਗਰ, 17 ਅਗਸਤ (ਦਲਜੀਤ ਸਿੰਘ)- ਕਾਬੁਲ ਤੋਂ ਵਾਪਸ ਆਏ ਭਾਰਤੀ ਰਾਜਦੂਤ ਰੁਦਰੇਂਦਰ ਟੰਡਨ ਨੇ ਜਾਮਨਗਰ ਪਹੁੰਚਣ ਤੋਂ ਬਾਅਦ ਕਿਹਾ ਕਿ ਉਹ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਕਿਉਂਕਿ ਅਜੇ ਵੀ ਕੁਝ ਭਾਰਤੀ ਨਾਗਰਿਕ ਅਫ਼ਗ਼ਾਨਿਸਤਾਨ ਵਿਚ ਹਨ ਙ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਕਾਬੁਲ ਲਈ ਆਪਣੀਆਂ ਸੇਵਾਵਾਂ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਕਾਬੁਲ ਵਿਚ ਹਵਾਈ ਅੱਡਾ ਕੰਮ ਕਰਦਾ ਰਹੇਗਾ ਙ
ਅਫ਼ਗ਼ਾਨਿਸਤਾਨ ਤੋਂ ਭਾਰਤੀਆਂ ਨੂੰ ਲਿਆਉਣ ਲਈ ਭਾਰਤੀ ਹਵਾਈ ਸੈਨਾ ਜਾਰੀ ਰੱਖੇਗੀ ਆਪਣੀਆਂ ਸੇਵਾਵਾਂ – ਭਾਰਤੀ ਰਾਜਦੂਤ
