ਐੱਸ. ਏ. ਐੱਸ. ਨਗਰ,13 ਅਗਸਤ (ਦਲਜੀਤ ਸਿੰਘ)- ਪ੍ਰੀ ਅਧਿਆਪਕਾਂ ਦੀਆਂ ਕੱਢੀਆਂ ਗਈਆਂ ਅਸਾਮੀਆਂ ਦੇ ਟੈੱਸਟ ਕਰਾਉਣ ਦੀ ਮੰਗ ਨੂੰ ਲੈ ਕੇ ਕੱਚੇ ਅਧਿਆਪਕ ਮੋਹਾਲੀ ਦੇ ਕੁਬੰੜਾਂ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਏ। ਟੈਂਕੀ ‘ਤੇ ਚੜ੍ਹੇ ਕੱਚੇ ਅਧਿਆਪਕਾਂ ਵਲੋਂ ਸਿੱਖਿਆ ਵਿਭਾਗ ਵਲੋਂ 8393 ਅਸਾਮੀਆਂ ਦੀਆਂ ਕੱਢੀਆਂ ਪੋਸਟਾਂ ਵਾਸਤੇ ਜਲਦ ਲਿਖਤੀ ਪ੍ਰੀਖਿਆ ਲੈਣ ਦੀ ਮੰਗ ਕੀਤੀ। ਪਿਛਲੇ ਦਿਨੀਂ ਇਨ੍ਹਾਂ ਅਧਿਆਪਕਾਂ ਵਲੋਂ ਮੋਹਾਲੀ ਦੇ ਵੇਰਕਾ ਚੌਕ ਨੇੜੇ ਰੋਸ ਰੈਲੀ ਕਰ ਕੇ ਜਾਮ ਲਗਾਇਆ ਗਿਆ ਸੀ।
ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਕਰਾਉਣ ਦੀ ਮੰਗ ਲੈ ਕੇ ਟੈਂਕੀ ‘ਤੇ ਚੜ੍ਹੇ ਕੱਚੇ ਅਧਿਆਪਕ
