ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਵੱਲੋਂ ਜੇ. ਸੀ. ਟੀ. ਜ਼ਮੀਨ ਵਿਕਰੀ ‘ਚ ਘਪਲੇ ਦੇ ਦੋਸ਼

birdawinder/nawanpunjab.com

ਮੋਹਾਲੀ, 13 ਅਗਸਤ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਲੋਕਪਾਲ ਕੋਲ ਇੱਕ ਪਟੀਸ਼ਨ ਦਾਖ਼ਲ ਕਰਕੇ ਮੋਹਾਲੀ ਸਥਿਤ ਜੇ. ਸੀ. ਟੀ. ਦੀ ਜ਼ਮੀਨ ਵਿਕਰੀ ਵਿਚ ਘਪਲੇ ਦਾ ਦੋਸ਼ ਲਾਇਆ ਹੈ। ਬੀਰ ਦਵਿੰਦਰ ਸਿੰਘ ਵੱਲੋਂ ਉਦਯੋਗ ਮੰਤਰੀ ਸ਼ਾਮ ਸੁੰਦਰ ਅਰੋੜਾ ਤੇ ਬੋਲੀ ਹਾਸਲ ਕਰਨ ਵਾਲੀ ਕੰਪਨੀ ਜੀ. ਆਰ. ਜੀ. ਡਿਵੈੱਲਪਰ ਐਂਡ ਪ੍ਰਮੋਟਰ ਅਤੇ ਪੀ. ਐਸ. ਆਈ. ਈ. ਸੀ. ਦੇ ਸੀ. ਐੱਮ. ਜੀ. ਐੱਸ. ਟੀ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਇਸ ਜ਼ਮੀਨ ਦੀ ਬਜ਼ਾਰੀ ਕੀਮਤ 450 ਕਰੋੜ ਰੁਪਏ ਬਣਦੀ ਹੈ ਪਰ ਇਹ ਸਿਰਫ਼ 90.56 ਲੱਖ ਰੁਪਏ ਵਿੱਚ ਨਿਲਾਮ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜ਼ਮੀਨ ਵੇਚਣ ਦੀ ਤਾਰੀਖ਼ ‘ਤੇ ਕੋਈ ਬੋਲੀ ਨਹੀਂ ਲੱਗੀ ਤੇ ਇਸ ਉਪਰੰਤ ਜੀ ਆਰਜ਼ੀ ਨਾਮੀ ਉਕਤ ਕੰਪਨੀ ਇੱਕੋ ਦਿਨ ਠੀਕ ਉਸੇ ਦਿਨ ਬਣੀ, ਜਿਸ ਦਿਨ ਜ਼ਮੀਨ ਮੁੜ ਵੇਚਣਾ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਰਫ ਇਸ ਕੰਪਨੀ ਨੂੰ ਬੋਲੀ ਵਿੱਚ ਸ਼ਾਮਲ ਕਰਨ ਲਈ ਉਦਯੋਗ ਮੰਤਰੀ ਸ਼ਾਮ ਸੁੰਦਰ ਨੇ ਆਪਣਾ ਪ੍ਰਭਾਵ ਵਰਤ ਕੇ ਬੋਲੀ ਦੀ ਤਾਰੀਖ਼ ਅੱਗੇ ਪਾਈ ਤੇ ਕੰਪਨੀ ਨੇ ਜ਼ਮੀਨ ਹਾਸਲ ਕਰ ਲਈ।

ਇਹੋ ਕੰਪਨੀ ਹੁਣ ਇਸ ਜ਼ਮੀਨ ਨੂੰ ਸਾਢੇ ਚਾਰ ਸੌ ਕਰੋੜ ਤੋਂ ਵੱਧ ਕੀਮਤ ਵਿੱਚ ਵੇਚਣ ਦੀ ਤਿਆਰੀ ਵਿੱਚ ਹੈ ਅਤੇ ਅਜਿਹੇ ਵਿੱਚ ਸਰਕਾਰ ਨੂੰ ਲਗਭਗ 400 ਕਰੋੜ ਰੁਪਏ ਦਾ ਸੱਦਾ ਖੋਰਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀ. ਐੱਸ. ਆਈ. ਈ. ਸੀ. ਦੇ ਅਫ਼ਸਰ ਵੀ ਇਸ ਘਪਲੇ ਵਿਚ ਮਿਲੇ ਹੋਏ ਹਨ। ਲਿਹਾਜ਼ਾ ਇਸ ਦੀ ਵੱਡੇ ਪੱਧਰ ‘ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਲੋਕਪਾਲ ਕੋਲ ਇਹ ਪਟੀਸ਼ਨ ਵਿਚਾਰ ਅਧੀਨ ਹੈ, ਉਦੋਂ ਤੱਕ ਜੇ. ਸੀ. ਟੀ. ਦੀ ਜ਼ਮੀਨ ਅੱਗੇ ਵੇਚਣ ‘ਤੇ ਰੋਕ ਲਗਾਈ ਜਾਵੇ।

Leave a Reply

Your email address will not be published. Required fields are marked *