ਗਵਾਲੀਅਰ : ਟੈਸਟ ਸੀਰੀਜ਼ ‘ਚ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਟੀਮ ਹੁਣ ਟੀ-20 ਸੀਰੀਜ਼ ‘ਚ ਬੰਗਲਾਦੇਸ਼ (IND Vs BAN) ਖਿਲਾਫ ਆਪਣੀ ਜੇਤੂ ਮੁਹਿੰਮ ਜਾਰੀ ਰੱਖਣ ਲਈ ਤਿਆਰ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਐਤਵਾਰ ਨੂੰ ਗਵਾਲੀਅਰ ਦੇ ਸ਼ੰਕਰਪੁਰ ‘ਚ ਨਵੇਂ ਬਣੇ ਮਾਧਵਰਾਓ ਸਿੰਧੀਆ ਕ੍ਰਿਕਟ ਸਟੇਡੀਅਮ (Madhavrao Scindia Cricket Stadium) ‘ਚ ਖੇਡਿਆ ਜਾਣਾ ਹੈ। ਇਸ ਸਟੇਡੀਅਮ ਦਾ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਹੋਵੇਗਾ।
ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਵਹਾਇਆ ਪਸੀਨਾ
