ਚੰਡੀਗੜ੍ਹ-: ਚੰਡੀਗੜ੍ਹ ਦੇ ਸੈਕਟਰ-37 ਸਿਟੀ ਦੀ ਮਾਰਕਿਟ ਸਾਹਮਣੇ ਮੁੱਖ ਸੜਕ ‘ਤੇ ਅੰਡਰਗਰਾਊਂਡ ਗੈਸ ਪਾਈਪਲਾਈਨ ਫੱਟ ਗਈ। ਇਸ ਕਾਰਨ ਗੈਸ ਦੀ ਲੀਕੇਜ ਹੋਣ ਕਾਰਨ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਆਸ-ਪਾਸ ਦੇ ਲੋਕਾਂ ‘ਚ ਹਫੜਾ-ਦਫੜੀ ਮਚ ਗਈ।
ਇਸ ਦੀ ਸੂਚਨਾ ਕੰਪਨੀ ਨੂੰ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉੱਥੇ ਲੋਕਲ ਕੇਬਲ ਚੈਨਲ ਦੀ ਵਾਇਰਿੰਗ ਦਾ ਕੰਮ ਚੱਲ ਰਿਹਾ ਸੀ। ਜਦੋਂ ਪਾਈਪ ਫਟੀ ਤਾਂ ਮੌਕੇ ਤੋਂ ਮਜ਼ਦੂਰ ਫ਼ਰਾਰ ਹੋ ਗਏ।