ਨਵਾਂਸ਼ਹਿਰ : ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਸਮੱਰਥਨ ਵਿਚ ਨਵਾਂਸ਼ਹਿਰ ’ਚ ਕੱਢੇ ਗਏ ਰੋਡ ਸ਼ੋਅ ’ਚ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਨਫ਼ਰਤ ਦੀ ਰਾਜਨੀਤੀ, ਤਾਨਾਸ਼ਾਹੀ ਖ਼ਿਲਾਫ਼ ਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਤੋਂ ਗੁਲਾਮੀ ਚਾਹੁੰਦੇ ਹੋ ਤਾਂ ਰਜਵਾੜਿਆਂ ਨੂੰ ਵੋਟ ਪਾ ਦਿਓ ਪਰ ਉਨ੍ਹਾਂ ਨੂੰ ਪਾਈ ਗਈ ਵੋਟ ਦਾ ਮੁੱਲ ਮੋੜਿਆ ਜਾਵੇਗਾ।
ਪਾਰਟੀ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ, ਅਚਾਨਕ ਅੱਖ ’ਤੇ ਫੁੱਲ ਵੱਜਣ ਕਾਰਨ ਅੱਧ-ਵਿਚਕਾਰ ਰੋਕਿਆ CM ਮਾਨ ਦਾ ਭਾਸ਼ਣ
